ਲੁਧਿਆਣਾ – ਐਲੀਵੇਟਿਡ ਰੋਡ ਦੇ ਅੱਧ-ਵਿਚਕਾਰ ਲਟਕੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਸ ਦੇ ਤਹਿਤ ਭਾਰਤ ਨਗਰ ਚੌਂਕ ’ਚ ਫਲਾਈਓਵਰ ਦੇ ਨਿਰਮਾਣ ਲਈ ਡੀ. ਸੀ. ਦਫ਼ਤਰ ਨੂੰ ਜਾਣ ਵਾਲਾ ਰਸਤਾ ਸ਼ਨੀਵਾਰ ਤੋਂ 3 ਦਿਨ ਤੱਕ ਬੰਦ ਰਹੇਗਾ। ਇਸ ਦੀ ਪੁਸ਼ਟੀ ਪੁਲਸ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤੀ ਗਈ ਸੂਚਨਾ ਦੇ ਰੂਪ ’ਚ ਕਰ ਦਿੱਤੀ ਗਈ ਹੈ। ਇਨ੍ਹਾਂ 3 ਦਿਨਾਂ ਦੌਰਾਨ ਭਾਰਤ ਨਗਰ ਚੌਂਕ ‘ਚ ਫਲਾਈਓਵਰ ਦੇ ਨਿਰਮਾਣ ਲਈ ਪਹਿਲਾਂ ਤੋਂ ਬਣਾਏ ਗਏ ਪਿੱਲਰਾਂ ’ਤੇ ਗਾਰਡਰ ਰੱਖਣ ਦਾ ਕੰਮ ਹੋਵੇਗਾ, ਜਿਸ ਲਈ ਮਸ਼ੀਨਰੀ ਸਾਈਟ ’ਤੇ ਪੁੱਜ ਚੁੱਕੀ ਹੈ।
ਲੁਧਿਆਣਾ ਜਾਣ ਵਾਲੇ ਜ਼ਰਾ ਧਿਆਨ ਦੇਣ, ਅੱਜ ਤੋਂ 3 ਦਿਨਾਂ ਤੱਕ ਬੰਦ ਰਹੇਗਾ ਇਹ Main ਰਸਤਾ
