11 ਸੂਬਿਆਂ ਦੇ 44 ਜ਼ਿਲ੍ਹਿਆਂ ਨੇ ਵਧਾਈ ਕੇਂਦਰ ਦੀ ਚਿੰਤਾ, ਪਾਜ਼ੇਟੀਵਿਟੀ ਦਰ 10 ਫੀਸਦੀ ਤੋਂ ਵੱਧ

Love Aggarwal/nawanpunjab.com

ਨੈਸ਼ਨਲ ਡੈਸਕ, 10 ਅਗਸਤ (ਦਲਜੀਤ ਸਿੰਘ)- ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਸਰਕਾਰ ਲਈ ਅਜੇ ਕੁਝ ਜ਼ਿਲ੍ਹੇ ਚਿੰਤਾ ਦਾ ਕਾਰਨ ਬਣੇ ਹੋਏ ਹਨ। ਕੇਂਦਰ 11 ਸੂਬਿਆਂ ਦੇ 44 ਜ਼ਿਿਲ੍ਹਆਂ ਨੂੰ ਲੈ ਕੇ ਅਜੇ ਵੀ ਚਿੰਤਤ ਹੈ ਜਿਥੇ ਕੋਰੋਨਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਰਕਾਰ ਨੇ ਦੱਸਿਆ ਕਿ 44 ਜ਼ਿਿਲ੍ਹਆਂ ‘ਚ ਪਾਜ਼ੇਟੀਵਿਟੀ ਦਰ ਅਜੇ ਵੀ 10 ਫੀਸਦੀ ਤੋਂ ਵਧੇਰੇ ਹੈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ 11 ਸੂਬਿਆਂ ‘ਚ 44 ਜ਼ਿਿਲ੍ਹਆਂ ‘ਚ ਪਾਜ਼ੇਟੀਵਿਟੀ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਕੇਰਲ ‘ਚ ਅਜਿਹੇ 10 ਜ਼ਿਲ੍ਹੇ ਹਨ।

6 ਨਾਰਥ ਈਸਟ ਸੂਬਿਆਂ ਮਣੀਪੁਰ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਨਾਗਾਲੈਂਡ ਅਤੇ ਸਿੱਕਿਮ ‘ਚ 29 ਜ਼ਿਲ੍ਹੇ ਅਜਿਹੇ ਹਨ ਜਿਥੇ ਕੇਸ ਪਾਜ਼ੇਟੀਵਿਟੀ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਅਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 28,204 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਕੁਝ ਦਿਨਾਂ ਤੋਂ 40,000 ਦੇ ਲਗਭਗ ਮਾਮਲੇ ਰੋਜ਼ਾਨਾ ਦਰਜ ਕੀਤੇ ਜਾ ਰਹੇ ਸਨ, ਉਸ ‘ਚ ਕਮੀ ਆਈ ਹੈ। ਪਿਛਲੇ ਹਫਤੇ ਦੇਸ਼ ‘ਚ ਜਿੰਨ੍ਹੇ ਕੁੱਲ਼ ਮਾਮਲੇ ਦਰਜ ਕੀਤੇ ਗਏ ਉਸ ‘ਚੋਂ 51.51 ਫੀਸਦੀ ਮਾਮਲੇ ਸਿਰਫ ਕੇਰਲ ਤੋਂ ਹੀ ਦਰਜ ਕੀਤੇ ਗਏ ਹਨ। ਦੇਸ਼ ‘ਚ ਹੁਣ ਸਰਗਰਮ ਮਾਮਲੇ 4 ਲੱਖ ਤੋਂ ਵੀ ਘੱਟ ਹੋ ਗਏ ਹਨ।

ਦੇਸ਼ ‘ਚ ਹੁਣ 3,88,508 ਸਰਗਰਮ ਮਾਮਲੇ ਹਨ। ਰਿਕਵਰੀ ਰੇਟ ਲਗਾਤਾਰ ਵਧ ਰਹੀ ਹੈ ਅਤੇ ਹੁਣ ਰਿਕਵਰੀ ਰੇਟ 97.45 ਫੀਸਦੀ ਹੈ। ਦੇਸ਼ ‘ਚ ਪਿਛਲੇ 2 ਹਫਤਿਆਂ ‘ਚ 2 ਫੀਸਦੀ ਤੋਂ ਵੀ ਘੱਟ ਪਾਜ਼ੇਟੀਵਿਟੀ ਰੇਟ ਦਰਜ ਕੀਤੀ ਗਈ ਹੈ, ਇਸ ਹਫਤੇ ਦੀ ਪਾਜ਼ੇਟੀਵਿਟੀ ਦਰ 1.87 ਫੀਸਦੀ ਹੈ। ਉਥੇ, ਸੰਯੁਕਤ ਸਕੱਤਰ ਨੇ ਦੱਸਿਆ ਕਿ ਜਨਵਰੀ ‘ਚ ਅਸੀਂ ਵੈਕਸੀਨ ਦੀਆਂ 2.35 ਲੱਖ ਖੁਰਾਕਾਂ ਰੋਜ਼ਾਨਾ ਉਪਲੱਬਧ ਕਰਵਾ ਪਾ ਰਹੇ ਸਨ, ਜੁਲਾਈ ‘ਚ ਇਹ ਵਧ ਕੇ 43.41 ਲੱਖ ਖੁਰਾਕ ਰੋਜ਼ਾਨਾ ਹੋਈ। ਜੇਕਰ ਅਸੀਂ ਅਗਸਤ ਮਹੀਨੇ ਦੀ ਔਸਤ ਕੱਢੀਏ ਤਾਂ ਇਹ 49.11 ਲੱਖ ਹੈ।

Leave a Reply

Your email address will not be published. Required fields are marked *