ਭਾਰਤੀ ਫ਼ੌਜ ਨੇ ਗੁਲਮਰਗ ‘ਚ ਲਹਿਰਾਇਆ 100 ਫੁੱਟ ਲੰਬਾ ਤਿਰੰਗਾ

india flag/nawanpunjab.com

ਗੁਲਮਰਗ,10 ਅਗਸਤ (ਦਲਜੀਤ ਸਿੰਘ)- ਭਾਰਤੀ ਫ਼ੌਜ ਨੇ ਮੰਗਲਵਾਰ ਨੂੰ 75ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਜੰਮੂ ਕਸ਼ਮੀਰ ‘ਚ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ। ਘਾਟੀ ‘ਚ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ‘ਤੇ ਲਹਿਰਾਇਆ ਗਿਆ ਇਹ ਰਾਸ਼ਟਰੀ ਝੰਡਾ 100 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਇੱਥੇ ਇੰਨਾ ਉੱਚਾ ਝੰਡਾ ਨਹੀਂ ਲੱਗਾ। ਫ਼ੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੀ 15 ਅਗਸਤ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਇਸ ਵਾਰ ਇੱਥੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਫ਼ੌਜ ਕਮਾਂਡਰ ਨੇ ਕਿਹਾ ਕਿ ਇਹ ਝੰਡਾ ਉਨ੍ਹਾਂ ਅਣਗਿਣਤ ਕਸ਼ਮੀਰੀਆਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਬਲੀਦਾਨ ਦਿੱਤਾ ਹੈ।

ਗੁਲਮਰਗ ‘ਚ ਤਾਇਨਾਤ ਭਾਰਤੀ ਫ਼ੌਜ ਦੇ ਕੈਪਟਨ ਅਕਸ਼ੈ ਸ਼ਾਹ ਨੇ ਦੱਸਿਆ ਕਿ ਕਸ਼ਮੀਰ ਦੇ ਬੱਚਿਆਂ ‘ਚ ਤਿਰੰਗੇ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਉਨ੍ਹਾਂ ਕਿਹਾ,”ਇਹ ਸਾਡੇ ਲਈ ਡਰੀਮ ਪ੍ਰਾਜੈਕਟ ਸੀ ਕਿ ਇੱਥੇ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਜਾਵੇ। ਇਹ ਜੰਗਲ ਪੰਜਾਲ ਰੇਂਜ ਦੇ ਕਾਫ਼ੀ ਨੇੜੇ ਹੈ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਡੀ ਗਿਣਤੀ ‘ਚ ਵੱਡੇ ਸਮਾਰੋਹ ‘ਚ ਹਿੱਸਾ ਲੈਣ ਲਈ ਆ ਰਹੇ ਹਨ। ਉੱਥੇ ਹੀ ਬੱਚਿਆਂ ਨੇ ‘ਜੈ ਹਿੰਦ’ ਦੇ ਨਾਅਰੇ ਲਗਾਏ। ਇਸ ਦੌਰਾਨ ਕਈ ਬੱਚਿਆਂ ਨੇ ਵੱਡੇ ਹੋ ਕੇ ਫ਼ੌਜ ‘ਚ ਸ਼ਾਮਲ ਹੋਣ ਦੀ ਇੱਛਾ ਵੀ ਜਤਾਈ।

Leave a Reply

Your email address will not be published. Required fields are marked *