ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿਚਾਲੇ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਗਠਜੋੜ ਹੋਵੇਗਾ ਜਾਂ ਨਹੀਂ ਪਰ ਦੋਵਾਂ ਧਿਰਾਂ ਵਲੋਂ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਜਾਰੀ ਹੈ।
ਆਪ ਦੇ ਆਗੂ ਤਾਂ ਬਿਆਨਬਾਜ਼ੀ ਦੇ ਮਾਮਲੇ ਵਿੱਚ ਇਸ ਕ਼ਦਰ ਅੱਗੇ ਵਧ ਗਏ ਤੇ ਕਹਿਣ ਲੱਗੇ ਕਿ ਫਿਰ 26 ਪਾਰਟੀਆਂ ਦੇ ਗਠਜੋੜ ਇੰਡੀਆ ਦੀ ਮੁੰਬਈ ਵਿਚ 31ਅਗਸਤ ਤੇ ਪਹਿਲੀ ਸਤੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਜਾਣ ਦਾ ਕੀ ਫਾਇਦਾ। ਅਜੇ ਗਠਜੋੜ ਬਣ ਰਿਹਾ ਹੈ ਤੇ ਸੀਟਾਂ ਦੀ ਵੰਡ ਦਾ ਮਾਮਲਾ ਤਾਂ ਬਾਅਦ ਵਿੱਚ ਆਵੇਗਾ। ਆਪ ਬਹੁਤ ਕਾਹਲੀ ਵਿੱਚ ਜਾਪਦੀ ਹੈ ਪਰ ਇਕ ਗੱਲ ਸਾਫ਼ ਹੈ ਕਿ ਉਹ ਕਾਂਗਰਸ ਨਾਲ ਗਠਜੋੜ ਕਰਨਾ ਚਾਹੁੰਦੀ ਹੈ।
ਆਪ ਤੇ ਕਾਂਗਰਸ ਚ ਤਿੱਖੀ ਬਿਆਨਬਾਜ਼ੀ
