ਭਾਰਤੀ ਅਥਲੀਟ ਦੁਤੀ ਚੰਦ ਨੂੰ ਲੱਗਾ ਵੱਡਾ ਝਟਕਾ, ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ


ਸਪੋਰਟਸ ਡੈਸਕ- ਭਾਰਤੀ ਅਥਲੀਟ ਦੁਤੀ ਚੰਦ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਡੋਪਿੰਗ ਕਾਰਨ ਉਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ। ਦੁਤੀ ਦਾ ਟੈਸਟ ਹੋਇਆ ਹੈ। ਇਸ ‘ਚ ਸਿਲੈਕਟਿਵ ਐਂਡਰੋਜਨ ਰੀਸੈਪਟਰ ਮਾਡਿਊਲੇਟਰ (ਐੱਸ.ਏ.ਆਰ.ਐੱਮ.ਐੱਸ.) ਪਾਇਆ ਗਿਆ ਹੈ। ਦੁਤੀ ‘ਤੇ ਲਗਾਈ ਗਈ ਚਾਰ ਸਾਲ ਦੀ ਪਾਬੰਦੀ ਜਨਵਰੀ 2023 ਤੋਂ ਮੰਨੀ ਜਾਵੇਗੀ। ਸਾਲ 2021 ‘ਚ ਉਨ੍ਹਾਂ ਨੇ ਗ੍ਰਾਂ ਪ੍ਰੀ ‘ਚ 100 ਮੀਟਰ ਦੀ ਦੌੜ 11.17 ਸਕਿੰਟ ‘ਚ ਪੂਰੀ ਕਰਕੇ ਇਕ ਰਾਸ਼ਟਰੀ ਰਿਕਾਰਡ ਬਣਾਇਆ। ਦੁਤੀ ਕਈ ਮੌਕਿਆਂ ‘ਤੇ ਵਧੀਆ ਪ੍ਰਦਰਸ਼ਨ ਕਰ ਚੁੱਕੀ ਹੈ।


ਦੁਤੀ ਨੇ ਏਸ਼ੀਅਨਸ ਖੇਡਾਂ 2018 ‘ਚ 100 ਮੀਟਰ ਅਤੇ 200 ਮੀਟਰ ‘ਚ ਦੋ ਸੋਨ ਤਗਮੇ ਜਿੱਤੇ ਸਨ। ‘ਦਿ ਬ੍ਰਿਜ’ ‘ਤੇ ਛਪੀ ਖ਼ਬਰ ਮੁਤਾਬਕ ਨਾਡਾ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦੁਤੀ ਦਾ ਸੈਂਪਲ ਲਿਆ ਸੀ। ਦੁਤੀ ਦੇ ਪਹਿਲੇ ਨਮੂਨੇ ‘ਚ ਐਂਡਾਰਾਈਨ, ਓਸਟਰਾਈਨ ਅਤੇ ਲਿੰਗਨਡਰੋਲ ਪਾਇਆ ਗਿਆ ਹੈ। ਦੂਜੇ ਨਮੂਨੇ ‘ਚ ਐਂਡਾਰਾਈਨ ਅਤੇ ਓਸਟਾਰਾਈਨ ਪਾਇਆ ਗਿਆ ਹੈ। ਦੁਤੀ ਨੂੰ ਬੀ ਸੈਂਪਲ ਟੈਸਟ ਦੇਣ ਦਾ ਮੌਕਾ ਮਿਲਿਆ ਸੀ। ਇਸ ਦੇ ਲਈ ਉਨ੍ਹਾਂ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਸੀ। ਪਰ ਦੁਤੀ ਨੇ ਅਜਿਹਾ ਨਹੀਂ ਕੀਤਾ

ਦੁਤੀ ਨੂੰ ਇਸ ਸਾਲ ਜਨਵਰੀ ‘ਚ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਮੁਅੱਤਲ ਕਰ ਦਿੱਤਾ ਸੀ। ਇਸ ਕਾਰਨ ਉਹ ਹੁਣ ਤੱਕ ਦੇ ਸਾਰੇ ਮੁਕਾਬਲਿਆਂ ‘ਚੋਂ ਬਾਹਰ ਚੱਲ ਰਹੀ ਸੀ। ਉਹ ਫਿਲਹਾਲ ਰਾਸ਼ਟਰੀ ਕੈਂਪ ਦਾ ਹਿੱਸਾ ਨਹੀਂ ਹੈ। ਦੁਤੀ ਦਾ ਟੈਸਟ 5 ਦਸੰਬਰ 2022 ਨੂੰ ਭੁਵਨੇਸ਼ਵਰ ‘ਚ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਦੁਤੀ ਚੰਦ ਨੇ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ ਕਈ ਮੌਕਿਆਂ ‘ਤੇ ਤਿਰੰਗਾ ਲਹਿਰਾਇਆ ਹੈ। ਉਨ੍ਹਾਂ ਨੇ ਏਸ਼ੀਆਈ ਖੇਡਾਂ 2018 ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ 100 ਮੀਟਰ ਅਤੇ 200 ਮੀਟਰ ‘ਚ ਦੋ ਤਗਮੇ ਜਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 ‘ਚ ਪੁਣੇ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ 2017 ‘ਚ ਭੁਵਨੇਸ਼ਵਰ ‘ਚ ਵੀ ਕਾਂਸੀ ਦਾ ਤਗਮਾ ਜਿੱਤ ਚੁੱਕੀ ਹੈ। ਦੂਤੀ ਨੇ ਦੱਖਣੀ ਏਸ਼ਿਆਈ ਖੇਡਾਂ 2016 ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਹ 100 ਮੀਟਰ ਦੌੜ ਲਈ ਮਿਲਿਆ ਸੀ। ਇਸ ਦੇ ਨਾਲ ਹੀ 200 ਮੀਟਰ ਦੌੜ ‘ਚ ਕਾਂਸੀ ਦਾ ਤਗਮਾ ਜਿੱਤਿਆ।

Leave a Reply

Your email address will not be published. Required fields are marked *