ਚੰਡੀਗੜ੍ਹ , ਨਵੀਂ ਚੁਣੀ ਅਹੁਦੇਦਾਰਾਂ ਦੀ ਸੰਸਥਾ ਦੇ ਪ੍ਰਧਾਨ ਦਰਸ਼ਨ ਕੁਮਾਰ ਬੱਗਾ ਇੰਸਪੈਕਟਰ
ਰਿਟਾਇਰਡ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਤੀ ਰਣਬੀਰ ਕੌਰ ਸੁਪਡੈਂਟ ਰਿਟਾਇਰਡ ਜਰਨਲ ਸਕੱਤਰ ਸ਼੍ਰੀ ਕੁਲਦੀਪ ਸਿੰਘ
ਅਰੋੜਾ,ਪੀ ਐਸ ਐਸ, ਸੁਪਡੈਂਟ ਗ੍ਰੇਡ। ਰਿਟਾਇਰਡ ਅਤੇ ਕਾਰਜਕਾਰੀ ਕਮੇਟੀ ਦੇ ਮੈਬਰਾਂ ਨੇ ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗਾਣ
ਨਾਲ ਕੀਤਾ ਪੁਲਿਸ ਪੈਨਸ਼ਨਰਜ ਦੇ 6 ਮੈਂਬਰਾਂ ਅਤੇ ਆਜਾਦੀ ਦੇ ਘੁਲਾਟੀਆਂ ਦੀ ਸ਼ਹਾਦਤ ਨੂੰ ਤਾਜਾ ਰੱਖਣ ਲਈ ਦੋ ਮਿੰਟਾਂ ਦਾ ਮੋਨ
ਰੱਖਿਆ ਗਿਆ। ਕਮਾਂਡੈਂਟਸ 4ਵੀ ਅਤੇ 3ਵੀ ਕਮਾਂਡੋ ਬਟਾਲੀਅਨ ਸ਼੍ਰੀ ਪਰਮਪਾਲ ਸਿੰਘ, ਪੀ.ਪੀ.ਐਸ, ਸ੍ਰੀ ਜਗਵਿੰਦਰ ਸਿੰਘ
ਪੀ.ਪੀ.ਐਸ ਡੀ ਐਸ ਪੀ ਪ੍ਰੀਤ ਕੰਵਰ ਸਿੰਘ, ਪੀ ਪੀ ਐਸ.ਡੀ.ਐੱਸ ਪੀ ਰਾਕੇਸ਼ ਕੁਮਾਰ, ਪੀ:ਪੀ: ਐਸ, ਡੀ.ਐੱਸ.ਪੀ. ਸ੍ਰੀ ਰਵੀ ਕੁਮਾਰ
ਪੀ.ਪੀ. ਐਸ. ਡੀ.ਐੱਸ.ਪੀ. ਸ੍ਰੀ ਸਮਰ ਪਾਲ, ਪੀ.ਪੀ ਐਸ, ਡੀ.ਐੱਸ ਪੀ। ਕਮਾਡੈਂਟਸ ਸਹਿਬਾਨ ਨੇ ਪੁਲਿਸ ਪੈਨਸ਼ਨਰਜ ਦੇ ਜਨਮ
ਦਿਨ ਅਤੇ ਤੀਆਂ ਦੇ ਤੋਹਫੇ ਵੰਡੇ।ਮੀਟਿੰਗ ਵਿੱਚ ਪੁਲਿਸ ਪੈਨਸ਼ਨਰਜ਼ ਅਤੇ ਕਮਾਂਡੋ ਬਟਾਲੀਅਨ ਦੇ ਲਗ-ਭਗ 200 ਦੇ ਇਕੱਠ ਨੂੰ
ਸੰਬੋਧਨ ਕਰਦੇ ਹੋਏ ਕਮਾਡੈਂਟਸ ਸਹਿਬਾਨ ਨੇ ਕਿਹਾ ਕਿ ਕਿਸੇ ਕਿਸਮ ਦੀ ਮੁਸ਼ਕਿਲ ਆਉਂਦੀ ਹੈ ਸਾਡੇ ਨੋਟਿਸ ਵਿੱਚ ਲਿਆਉ ਤੁਰੰਤ
ਦੂਰ ਕੀਤੀ ਜਾਵੇਗੀ। ਡੀ ਐਸ ਪੀ ਦੀਪਕ ਰੀਖੀ,ਪੀ ਪੀ ਐਸ ਅਤੇ ਸ਼੍ਰੀ ਇਕਬਾਲ ਸਿੰਘ ਇੰਸਪੈਕਟਰ ਰਿਟਾਇਰਡ ਨੇ ਆਜਾਦੀ ਦੇ
ਸ਼ਹੀਦਾਂ ਦੀ ਉਸਤਿਤ ਵਿੱਚ ਅਤੇ ਤੀਆਂ ਸਬੰਧੀ ਗੀਤ ਗਾਏ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਣ ਵਾਲੇ ਦਾ ਮੂੰਹ ਬੋਲੀ ਮੈਂ ਪਾਉਂਦਾ
ਨੌਚ ਗਿੱਧੇ ਵਿੱਚ ਤੂੰ ਗਾਣੇ ਦੀ ਢੋਲ ਦੀ ਤਾਲ ਤੇ ਪੈਨਸ਼ਨਰਜ ਨੇ ਮਸਤ ਹੋਕੇ ਭੰਗੜਾ ਤੇ ਗਿੱਧਾ ਪਾਇਆ। ਸੰਸਥਾ ਦੇ ਪ੍ਰਧਾਨ ਨੇ ਦੋ
ਸਾਲਾਂ ਦੇ ਕਾਰਜਕਾਲ ਦੌਰਾਨ ਹਾਸਲ ਕੀਤੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ ਤੇ ਜਿਸ ਤਰਾਂ ਪਿਛਲੇ ਕਾਰਜਕਾਲ ਵਿੱਚ
ਮੈਂਬਰਾਂ ਦਾ ਸਹਿਯੋਗ ਮਿਲਿਆ ਅੱਗਲੇ ਕਾਰਜਕਾਲ ਦੌਰਾਨ ਵੀ ਸਹਿਯੋਗ ਮੰਗਿਆ ਤੇ ਸਾਰਿਆਂ ਦਾ ਧੰਨਵਾਦ ਕੀਤਾ ਤੇ
ਮੀਟਿੰਗ ਦੀ ਸਮਾਪਤੀ