ਚੰਡੀਗੜ੍ਹ, 16 ਨਵੰਬਰਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਅਜੋਕੇ ਦੌਰ ਦੀ ਪੱਤਰਕਾਰੀ ਵਿਸ਼ੇ ਤੇ ਚੰਡੀਗੜ੍ਹ ਦੇ ਸੈਕਟਰ 28 ਵਿਖੇ ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੋਲ ਮੇਜ ਚਰਚਾ ਕਰਵਾਈ ਗਈ । ਇਸ ਮੌਕੇ ਸਮੂਹ ਬੁਲਾਰਿਆਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਆਏ ਨਿਘਾਰ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਪੱਤਰਕਾਰੀ ਦੀ ਦਸ਼ਾ ਤੇ ਦਿਸ਼ਾ ਬਦਲ ਗਈ ਹੈ। ਪੱਤਰਕਾਰ ਸਮਾਜਿਕ ਜਿੰਮੇਵਾਰੀ ਤੋਂ ਪਿੱਛੇ ਹਟ ਕੇ ਵਪਾਰਕ ਹਿੱਤਾਂ ਨੂੰ ਪਹਿਲ ਦੇਣ ਲੱਗੇ ਹਨ ਜੋ ਕਿ ਸਮਾਜ ਲਈ ਵੱਡੀ ਚਿੰਤਾ ਦੀ ਗੱਲ ਹੈ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਲੋਕ ਹਿੱਤ ਦੀ ਖਬਰ ਅਖਬਾਰਾਂ ਅਤੇ ਟੈਲੀਵਿਜ਼ਨ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ। ਇਸ ਮੌਕੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਆਪਣੇ ਪੱਤਰਕਾਰੀ ਸਫਰ ਦਾ ਤਜਰਬਾ ਸਾਂਝਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਨੇ ਪੱਤਰਕਾਰੀ ਸ਼ੁਰੂ ਕੀਤੀ ਸੀ ਉਦੋਂ ਇੱਕ ਪੇਜ ਤੇ ਖਬਰ ਲਿਖ ਕੇ ਕਿਸੇ ਮਾਧਿਅਮ ਰਾਹੀਂ ਸਬੰਧਿਤ ਅਦਾਰੇ ਨੂੰ ਭੇਜਣ ਲਈ ਵੱਡੀ ਮੁਸ਼ਕਿਲ ਸਾਹਮਣੇ ਆਉਂਦੀ ਸੀ ਜਦ ਕਿ ਹੁਣ ਕਿਤੇ ਵੀ ਬੈਠਾ ਪੱਤਰਕਾਰ ਕੋਈ ਵੀ ਖਬਰ ਮਿੰਟਾਂ ਸਕਿੰਟਾਂ ਵਿੱਚ ਦੇਸ਼ ਵਿਦੇਸ਼ ਨਸ਼ਰ ਕਰ ਦਿੰਦਾ ਹੈ। ਧਾਲੀਵਾਲ ਨੇ ਕਿਹਾ ਕਿ ਜਦੋਂ ਮੀਡੀਆ ਦੌਰ ਵਿੱਚ ਫੈਕਸ ਦਾ ਬੋਲ ਵਾਲਾ ਹੋਇਆ ਤਾਂ ਇਹ ਇੱਕ ਅਚੰਬੇ ਤੋਂ ਘੱਟ ਨਹੀਂ ਸੀ। ਉਹਨਾਂ ਕਿਹਾ ਕਿ ਤਕਨੀਕੀ ਤੌਰ ਤੇ ਪੱਤਰਕਾਰੀ ਦਾ ਦੇ ਖੇਤਰ ਵਿੱਚ ਵੱਡਾ ਵਿਕਾਸ ਹੋਇਆ ਹੈ। ਪਰ ਨੈਤਿਕਤਾ ਪੱਖੋਂ ਪੱਤਰਕਾਰਾਂ ਦੇ ਮਿਆਰ ਡਿੱਗੇ ਹਨ। ਜੀਸੀ ਭਾਰਦਵਾਜ ਨੇ ਪੰਜਾਬੀ ਸੂਬੇ ਅਤੇ ਐਮਰਜੈਂਸੀ ਦੌਰ ਦੀ ਪੱਤਰਕਾਰਤਾ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਿਨਾਂ ਵਿੱਚ ਪੱਤਰਕਾਰ ਭਾਈਚਾਰਾ ਵੀ ਦੋ ਹਿੱਸਿਆਂ ਹਿੰਦੂ ਤੇ ਸਿੱਖਾਂ ਵਿੱਚ ਬਦਲ ਗਿਆ ਸੀ। ਉਹਨਾਂ ਕਿਹਾ ਕਿ ਪੱਤਰਕਾਰ ਸਮਾਜਿਕ ਜਿੰਮੇਵਾਰੀ ਤੋਂ ਭੱਜਦੇ ਜਾ ਰਹੇ ਹਨ। ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਕਿਹਾ ਕਿ ਹੁਣ ਪੱਤਰਕਾਰਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਸਾਰੇ ਪੱਤਰਕਾਰਾਂ ਨੂੰ ਬੈਠ ਕੇ ਮੰਥਨ ਕਰਨ ਦੀ ਲੋੜ ਹੈ ਤਾਂ ਜੋ ਮੀਡੀਆ ਦੀ ਭਰੋਸੇ ਯੋਗਤਾ ਨੂੰ ਬਹਾਲ ਰੱਖਿਆ ਜਾ ਸਕੇ। ਸ੍ਰੀ ਤਰਲੋਚਨ ਸਿੰਘ ਨੇ ਕਿਹਾ ਕਿ ਅੱਜ ਕੌਮੀ ਪ੍ਰੈਸ ਦਿਵਸ ਦੇ ਮੌਕੇ ਤੇ ਚੰਡੀਗੜ੍ਹ ਪ੍ਰੈੱਸ ਕਲੱਬ ਨੂੰ ਅੱਗੇ ਆ ਕੇ ਇਕ ਨਵੇਕਲੀ ਪਹਿਲ ਕਰਨੀ ਚਾਹੀਦੀ ਸੀ ਪਰ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਇਸ ਮੌਕੇ ਕੁਝ ਵੀ ਨਹੀਂ ਕੀਤਾ ਗਿਆ ਇਹ ਬਹੁਤ ਹੀ ਮਾੜੀ ਗੱਲ ਹੈ। ਪ੍ਰੀਤਮ ਸਿੰਘ ਰੂਪਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੱਤਰਕਾਰੀ ਦਾ ਦੌਰ ਪੱਤਰਕਾਰੀ ਦੇ ਖੇਤਰ ਚ ਨਿਘਾਰ ਆਇਆ ਹੈ ਅਖਬਾਰਾਂ ਰੇਡੀਓ ਤੇ ਟੈਲੀਵਿਜ਼ਨਾਂ ਵਿੱਚ ਪਹਿਲਾਂ ਵਾਲਾ ਪ੍ਰਭਾਵ ਨਹੀਂ ਦਿਖ ਰਿਹਾ। ਉਹਨਾਂ ਸਮੂਹ ਪੱਤਰਕਾਰਾਂ ਨੂੰ ਸਿਰ ਜੋੜ ਕੇ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ। ਯੂਨੀਅਨ ਦੇ ਜਨਰਲ ਸਕੱਤਰ ਬਿੰਦੂ ਸਿੰਘ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਕ ਝੰਡੇ ਹੇਠਾਂ ਇਕੱਠੇ ਹੋ ਕੇ ਸਾਂਝੀ ਲੜਾਈ ਲੜਨ ਦਾ ਸੱਦਾ ਦਿੱਤਾ। ਬਿੰਦੂ ਸਿੰਘ ਨੇ ਪੱਤਰਕਾਰਾਂ ਨੂੰ ਨਿੱਜੀ ਲੜਾਈ ਲੜਨ ਦੀ ਥਾਂ ਸਾਮੂਹਿਕ ਲੜਾਈ ਲੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਯੂਨੀਅਨ ਵੱਲੋਂ ਪੱਤਰਕਾਰਾਂ ਤੇ ਪੱਤਰਕਾਰੀ ਦੇ ਖੇਤਰ ਲਈ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਰਾਜਵਿੰਦਰ ਸਿੰਘ ਰਾਹੀ, ਪ੍ਰੋਫੈਸਰ ਸ਼ਾਮ ਸਿੰਘ, ਮੇਜਰ ਸਿੰਘ, ਅਜੈਬ ਸਿੰਘ ਔਜਲਾ, ਸੁਰਜੀਤ ਸੱਤੀ, ਪ੍ਰਭਾਤ ਭੱਟੀ, ਰਮਨ ਸ਼ਰਮਾ, ਹਰਦੀਪ ਕੌਰ, ਬਿੰਦੂ ਸਿੰਘ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਸਮੂਹ ਪੱਤਰਕਾਰਾਂ ਨੂੰ ਇੱਕ ਜੁੱਟਤਾ ਨਾਲ ਪੱਤਰਕਾਰੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪ੍ਰੋਫੈਸਰ ਖੁਸ਼ਹਾਲ ਸਿੰਘ, ਪਵਿੱਤਰ ਸਿੰਘ, ਗੁਰਿੰਦਰ ਸਿੰਘ, ਦੀਪਕ ਸਿੰਘ, ਜੀਪੀਐਸ ਤਰੇਹਨ ਦੇ ਹੋਰ ਹਾਜ਼ਰ ਸਨ।
Related Posts
ਨਵਜੋਤ ਸਿੱਧੂ ਦੀ ਅਦਾਲਤ ‘ਚ ਪੇਸ਼ੀ ਨੂੰ ਲੈ ਕੇ ਆਈ ਅਹਿਮ ਖ਼ਬਰ
ਲੁਧਿਆਣਾ/ਪਟਿਆਲਾ : ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ…
ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ, ਸੰਸਦ ’ਚ ਕਿਰਪਾਨ ਲਿਜਾਣ ਦੀ ਇਜਾਜ਼ਤ ਨਾ ਮਿਲੀ ਤਾਂ ਨਹੀਂ ਚੁੱਕਾਂਗਾ ਸਹੁੰ
ਕਰਨਾਲ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੁਪ੍ਰੀਮੋ ਅਤੇ ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ…
ਠਾਕੁਰ ਦਲੀਪ ਸਿੰਘ ਵੱਲੋਂ ਦੇਸ਼ ’ਚੋਂ ਅਨਪੜ੍ਹਤਾ ’ਤੇ ਗ਼ਰੀਬੀ ਦੂਰ ਕਰਨ ’ਦਾ ਸੰਦੇਸ਼
ਜਲੰਧਰ : ਨਾਮਧਾਰੀ ਗੁਰੂ ਰਾਮ ਸਿੰਘ ਦੇ ਤੱਪ ਸਥਾਨ ਪਿੰਡ ਚੌਗਾਵਾਂ ਵਿਖੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਵੱਲੋਂ ਦਿੱਤੇ ਦਿਸ਼ਾ…