ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ਨੀਵਾਰ ਸਵੇਰੇ ਮੀਂਹ ਪਿਆ, ਜਿਸ ਨਾਲ ਉਸਮ ਭਰੇ ਮੌਸਮ ਤੋਂ ਰਾਹਤ ਮਿਲੀ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਘੱਟੋ-ਘੱਟ ਤਾਪਮਾਨ 25.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। IMD ਨੇ ਦਿਨ ‘ਚ ਦਿੱਲੀ ਦੇ ਆਸਮਾਨ ‘ਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। ਵਿਭਾਗ ਨੇ ਕਿਹਾ ਕਿ ਦਿਨ ਵਿਚ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿ ਸਕਦਾ ਹੈ।
IMD ਮੁਤਾਬਕ ਦਿੱਲੀ ‘ਚ ਸ਼ੁੱਕਰਵਾਰ ਸਵੇਰ ਤੋਂ ਸ਼ਨੀਵਾਰ ਸਵੇਰੇ ਦਰਮਿਆਨ 24 ਘੰਟਿਆਂ ਦੇ ਸਮੇਂ ਵਿਚ 54 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਸਵੇਰੇ ਸਾਢੇ 8 ਵਜੇ ਵਿਜ਼ੀਬਿਲਟੀ 100 ਫ਼ੀਸਦੀ ਦਰਜ ਕੀਤੀ ਗਈ। ਦਿੱਲੀ ਸਮੇਤ ਨੋਇਡਾ, ਗਾਜ਼ੀਆਬਾਦ ਆਦਿ ‘ਚ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰਨ ਦੀ ਸਮੱਸਿਆ ਵੀ ਪੈਦਾ ਹੋ ਗਈ ਹੈ। ਬਦਰਪੁਰ ਵਿੱਚ ਮੀਂਹ ਕਾਰਨ ਮੈਟਰੋ ਸਟੇਸ਼ਨ ਦੇ ਹੇਠਾਂ ਪਾਣੀ ਭਰ ਗਿਆ ਹੈ। ਇਸ ਕਾਰਨ ਇੱਥੋਂ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।