ਵਾਸ਼ਿੰਗਟਨ ਡੀਸੀ, ਟੈੱਕ ਅਰਬਪਤੀ ਸੀਈਓ ਐਲੋਨ ਮਸਕ ਨੇ ਏਆਈ ਨਾਲ ਤਿਆਰ ਕੀਤੇ ਇਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲੀ ਐਨਕ ਅਤੇ ਸਫੈਦ ਰੰਗ ਦੇ ਜੁੱਤਿਆਂ ਨਾਲ ਵੱਖਰੇ ਡਿਜ਼ਾਈਨ ਦੇ ਕੱਪੜਿਆਂ ਵਿਚ ਦਿਖਾਈ ਦੇ ਰਹੇ ਹਨ। ’ਐਕਸ’ ਤੇ ਵੀਡੀਓ ਸਾਂਝੀ ਕਰਦਿਆਂ ਐਲੋਨ ਮਸਕ ਨੇ ਲਿਖਿਆ ਕਿ ਇਹ ਇਕ ਏਆਈ ਫੈਸ਼ਨ ਸ਼ੋਅ ਦਾ ਸਮਾਂ ਹੈ। ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਮੋਦੀ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬਰਾਕ ਓਬਾਮਾ ਸਮੇਤ ਹੋਰ ਲੋਕ ਇਸ ਵਰਚੁਅਲ ਫੈਸ਼ਨ ਸ਼ੋਅ ਵਿੱਚ ਰੈਂਪ ਤੇ ਚੱਲਦੇ ਹੋਏ ਦਿਖਾਈ ਦੇ ਰਹੇ ਹਨ।
ਏਆਈ ਫੈਸ਼ਨ ਸ਼ੋਅ: ਪ੍ਰਧਾਨ ਮੰਤਰੀ ਮੋਦੀ, ਓਬਾਮਾ, ਬਾਇਡਨ, ਪੁਤਿਨ ਨੇ ਕੀਤਾ ਰੈਂਪ ਵਾਕ
