ਬੀਕਾਨੇਰ – ਭਾਰਤ-ਪਾਕਿ ਬਾਰਡਰ ਦੇ ਨਾਲ ਲੱਗਦੇ ਇਕ ਖੇਤ ਵਿਚ ਸਰਹੱਦ ਪਾਰ ਤੋਂ ਫਿਰ ਡਰੋਨ ਰਾਹੀਂ 53 ਕਰੋੜ ਦੀ ਹੈਰੋਇਨ ਦੇ 4 ਪੈਕੇਟ ਬੀ.ਐੱਸ.ਐੱਫ. ਸੁੱਟੇ ਗਏ ਤਾਂ ਬੀ.ਐੱਸ.ਐੱਫ. ਜਵਾਨਾਂ ਨੇ ਡਰੋਨ ’ਤੇ ਫਾਇਰਿੰਗ ਕੀਤੀ ਅਤੇ ਪੈਕੇਟ ਬਰਾਮਦ ਕਰ ਲਏ। ਇਸ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਖੇਤ ਵਿਚ ਪਿਛਲੀ (ਵੀਰਵਾਰ ਦੀ) ਰਾਤ 3 ਅਤੇ ਸ਼ੁੱਕਰਵਾਰ ਸਵੇਰੇ ਇਕ ਪੈਕੇਟ ਤੋਂ ਹੈਰੋਇਨ ਬਰਾਮਦ ਕੀਤੀ ਗਈ। ਸ਼੍ਰੀਗੰਗਾਨਗਰ ਦੇ ਸ਼੍ਰੀਕਰਨਪੁਰ ਇਲਾਕੇ ਵਿਚ ਵੀਰਵਾਰ ਦੇਰ ਰਾਤ ਪਾਕਿਸਤਾਨ ਵਲੋਂ ਇਕ ਵਾਰ ਫਿਰ ਸਮੱਗਲਿੰਗ ਦੀ ਕੋਸ਼ਿਸ਼ ਕੀਤੀ ਗਈ।
ਸਰਹੱਦ ਪਾਰ ਤੋਂ ਡਰੋਨ ਰਾਹੀਂ ਫਿਰ ਆਏ 53 ਕਰੋੜ ਦੀ ਹੈਰੋਇਨ ਦੇ 4 ਪੈਕੇਟ
