ਉੱਤਰਾਖੰਡ ‘ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 13 ਲੋਕ ਲਾਪਤਾ, ਭਾਲ ਜਾਰੀ


ਰੁਦਰਪ੍ਰਯਾਗ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਕੇਦਾਰਨਾਥ ਯਾਤਰਾ ਮਾਰਗ ‘ਤੇ ਗੌਰੀਕੁੰਡ ‘ਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਇਕ ਦਰਜਨ ਲੋਕ ਲਾਪਤਾ ਹੋ ਗਏ ਹਨ। ਰੁਦਰਪ੍ਰਯਾਗ ਜ਼ਿਲਾ ਆਫ਼ਤ ਪ੍ਰਬੰਧਨ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਗੌਰੀਕੁੰਡ ਤੋਂ ਕੁਝ ਮੀਟਰ ਦੂਰ ਡਾਟ ਪੁਲੀਆ ‘ਚ ਤੇਜ਼ ਮੀਂਹ ਦੌਰਾਨ ਇਕ ਬਰਸਾਤੀ ਨਾਲੇ ‘ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਿੰਨ ਦੁਕਾਨਾਂ ਰੁੜ੍ਹ ਗਈਆਂ, ਜਿਸ ਨਾਲ ਉਸ ‘ਚ ਰਹਿ ਰਹੇ ਲੋਕ ਵੀ ਲਾਪਤਾ ਹੋ ਗਏ।

ਜਾਣਕਾਰੀ ਅਨੁਸਾਰ, ਹਾਦਸੇ ‘ਚ 2 ਦੁਕਾਨਾਂ ਅਤੇ ਇਕ ਖੋਖਾ ਮਲਬੇ ਨਾਲ ਰੁੜ੍ਹ ਗਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਹਾਦਸੇ ‘ਚ ਲਾਪਤਾ 12 ਲੋਕਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ‘ਚ ਤਿੰਨ ਤੋਂ 14 ਸਾਲ ਦੀ ਉਮਰ ਦੇ 5 ਬੱਚੇ ਵੀ ਸ਼ਾਮਲ ਹਨ। ਦਫ਼ਤਰ ਅਨੁਸਾਰ ਸੂਚਨਾ ਮਿਲਣ ‘ਤੇ ਰਾਤ ਨੂੰ ਹੀ ਰਾਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ। ਹਾਦਸੇ ਵਾਲੀ ਜਗ੍ਹਾ ‘ਤੇ ਮੌਜੂਦ ਪੁਲਸ ਖੇਤਰ ਅਧਿਕਾਰੀ ਵਿਮਲ ਰਾਵਤ ਨੂੰ ਦੱਸਿਆ ਕਿ ਭਾਰੀ ਮੀਂਹ ਕਾਰਨ ਬਚਾਅ ਅਤੇ ਰਾਹਤ ਕੰਮ ‘ਚ ਪਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਥਾਨ ਦੇ ਨੇੜੇ-ਤੇੜੇ ਪਹਾੜ ਤੋਂ ਅਜੇ ਵੀ ਰੁਕ-ਰੁਕ ਕੇ ਪੱਥਰ ਡਿੱਗ ਰਹੇ ਹਨ। ਅਜੇ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਲਾਪਤਾ ਲੋਕਾਂ ‘ਚ ਜਨਈ ਵਾਸੀ ਆਸ਼ੂ (23), ਤਿਲਵਾੜੀ ਵਾਸੀ ਪ੍ਰਿਯਾਂਸ਼ੂ ਚਮੋਲਾ (18), ਬਸਤੀ ਵਾਸੀ ਰਣਬੀਰ ਸਿੰਘ (28), ਨੇਪਾਲ ਵਾਸੀ ਅਮਰ ਬੋਹਰਾ, ਅਨਿਤਾ ਬੋਹਰਾ (26), ਰਾਧਿਕਾ ਬੋਹਰਾ (14), ਪਿੰਕੀ ਬੋਹਰਾ (8), ਪ੍ਰਿਥਵੀ ਬੋਹਰਾ (7), ਜਟਿਲ (6), ਵਕੀਲ (3), ਰਾਜਸਥਾਨ ‘ਚ ਭਰਤਪੁਰ ਦੇ ਖਾਨਵਾ ਵਾਸੀ ਵਿਨੋਦ (26), ਉੱਤਰ ਪ੍ਰਦੇਸ਼ ‘ਚ ਸਹਾਰਨਪੁਰ ਦੇ ਨਗਲਾ ਬੰਜਾਰਾ ਵਾਸੀ ਮੁਲਾਇਮ (25) ਸ਼ਾਮਲ ਹਨ।

Leave a Reply

Your email address will not be published. Required fields are marked *