ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚੋਂ ਲੁਟੇਰਿਆਂ ਨੇ 22 ਲੱਖ ਦੀ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਐਕਟਿਵਾ ‘ਤੇ ਆਏ ਦੋ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜਦਿਆਂ ਹੀ ਸਟਾਫ ਤੇ ਹੋਰ ਗਾਹਕਾਂ ਨੂੰ ਬੰਧਕ ਬਣਾ ਲਿਆ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਐਕਟਿਵਾ ਦੀ ਨੰਬਰ ਪਲੇਟ ਪਠਾਨਕੋਟ ਦੀ ਸੀ।ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਡਕੈਤੀ ਤੋਂ ਬਾਅਦ ਜਾਂਚ ਲਈ ਪੁਲਿਸ ਟੀਮ ਅੰਮ੍ਰਿਤਸਰ ਪੀਐਨਬੀ ਬੈਂਕ ਦੀ ਰਾਣੀ ਕਾ ਬਾਗ ਸ਼ਾਖਾ ਪਹੁੰਚੀ, ਜਿਥੇ ਉਹ ਮੌਜੂਦ ਲੋਕਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।