ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਿਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ। ਇਹ ਮੈਚ 15 ਅਕਤੂਬਰ ਦੀ ਥਾਂ ਹੁਣ ਇਕ ਦਿਨ ਪਹਿਲਾਂ ਯਾਨੀ 14 ਅਕਤੂਬਰ ਨੂੰ ਕਰਵਾਇਆ ਜਾ ਸਕਦਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਇਸ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ ਹੈ।
ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼! 15 ਅਕਤੂਬਰ ਨੂੰ ਨਹੀਂ ਹੁਣ ਇਸ ਦਿਨ ਹੋ ਸਕਦੈ ਮੁਕਾਬਲਾ
