ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਮੈਚ ਅੱਜ 22 ਸਤੰਬਰ ਨੂੰ ਦੁਪਹਿਰ 1.30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ.ਐਸ. ਬਿੰਦਰਾ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਜਾਵੇਗਾ। ਆਓ ਮੈਚ ਤੋਂ ਪਹਿਲਾਂ ਹੈੱਡ-ਟੂ-ਹੈੱਡ, ਪਿੱਚ ਰਿਪੋਰਟ, ਮੌਸਮ ਅਤੇ ਸੰਭਾਵਿਤ ਪਲੇਇੰਗ 11 ‘ਤੇ ਨਜ਼ਰ ਮਾਰੀਏ-
ਹੈੱਡ-ਟੂ-ਹੈੱਡ
ਕੁੱਲ ਮੈਚ- 146
ਭਾਰਤ- 54 ਜਿੱਤਾਂ
ਆਸਟ੍ਰੇਲੀਆ- 82 ਜਿੱਤਾਂ
ਕੋਈ ਨਤੀਜਾ ਨਹੀਂ- 10
ਪਿਚ ਰਿਪੋਰਟ
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੁਕਾਬਲੇ ‘ਚ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਰਹੇਗੀ। ਇੱਥੇ ਪਿਛਲੇ ਪੰਜ ਵਨਡੇ ਮੈਚਾਂ ‘ਚ ਪਹਿਲੀ ਪਾਰੀ ਦੀ ਔਸਤ ਕੁੱਲ 253 ਦੌੜਾਂ ਰਹੀ ਹੈ। ਟਾਸ ਜਿੱਤਣ ਵਾਲੀਆਂ ਟੀਮਾਂ ਪਿੱਛਾ ਕਰਨ ਦੀ ਚੋਣ ਕਰ ਸਕਦੀਆਂ ਹਨ। ਇਸ ਸਥਾਨ ‘ਤੇ 26 ਵਨਡੇ ਮੈਚਾਂ ਦੀ ਮੇਜ਼ਬਾਨੀ ਕੀਤੀ ਗਈ ਹੈ, ਜਿਸ ‘ਚ 15 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਨੇ 11 ਮੈਚ ਜਿੱਤੇ ਹਨ।
ਮੌਸਮ
ਵੈਦਰ ਡਾਟ ਕਾਮ ਦੇ ਅਨੁਸਾਰ 22 ਸਤੰਬਰ ਨੂੰ ਮੋਹਾਲੀ ‘ਚ ਅਸਮਾਨ ਜਿਆਦਾਤਰ ਸਾਫ਼ ਰਹੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲੇ ਵਨਡੇ ‘ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 24 ਡਿਗਰੀ ਸੈਲਸੀਅਸ ਤੋਂ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਜਦਕਿ ਨਮੀ 77 ਤੋਂ 87 ਫ਼ੀਸਦੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। 50 ਓਵਰਾਂ ਦੇ ਮੁਕਾਬਲੇ ਦੌਰਾਨ ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਹ ਵੀ ਜਾਣੋ
ਮੋਹਾਲੀ ‘ਚ ਖੇਡੇ ਗਏ 7 ਵਨਡੇ ਮੈਚਾਂ ‘ਚੋਂ 6 ‘ਚ ਆਸਟ੍ਰੇਲੀਆ ਨੇ ਜਿੱਤ ਦਰਜ ਕੀਤੀ ਹੈ।
ਜਡੇਜਾ ਨੇ ਪਿਛਲੇ ਚਾਰ ਵਨਡੇ ‘ਚ ਜਿੱਥੇ ਬੱਲੇਬਾਜ਼ੀ ਕੀਤੀ ਹੈ, ਉਥੇ ਉਸ ਨੇ ਕੁੱਲ 43 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਖ਼ਿਲਾਫ਼ ਵੀ ਉਨ੍ਹਾਂ ਦੇ ਰਿਕਾਰਡ ‘ਚ ਕੁਝ ਸੁਧਾਰ ਹੋ ਸਕਦਾ ਹੈ। ਆਸਟ੍ਰੇਲੀਆ ਖਿਲਾਫ 28 ਪਾਰੀਆਂ ‘ਚ ਜਡੇਜਾ ਨੇ 24 ਦੀ ਔਸਤ ਅਤੇ 74 ਦੇ ਸਟ੍ਰਾਈਕ ਰੇਟ ਨਾਲ 515 ਦੌੜਾਂ ਬਣਾਈਆਂ ਹਨ।
ਪੈਟ ਕਮਿੰਸ ਨੇ ਨਵੰਬਰ 2022 ਤੋਂ ਬਾਅਦ ਕੋਈ ਵਨਡੇ ਮੈਚ ਨਹੀਂ ਖੇਡਿਆ ਹੈ।
ਅਸ਼ਵਿਨ ਨੇ ਮੋਹਾਲੀ ‘ਚ ਵਨਡੇ ‘ਚ 29 ਓਵਰਾਂ ‘ਚ ਸਿਰਫ ਦੋ ਵਿਕਟਾਂ ਲਈਆਂ ਹਨ।
ਵਨਡੇ ‘ਚ ਕੇਐੱਲ ਰਾਹੁਲ ਦੀ ਬਤੌਰ ਕਪਤਾਨ ਔਸਤ 19 ਹੈ।
ਸੰਭਾਵਿਤ ਪਲੇਇੰਗ 11
ਭਾਰਤ : ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਕਪਤਾਨ, ਵਿਕਟਕੀਪਰ), ਤਿਲਕ ਵਰਮਾ/ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਆਸਟ੍ਰੇਲੀਆ : ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੁਸ਼ਗਨ, ਕੈਮਰਨ ਗ੍ਰੀਨ, ਅਲੈਕਸ ਕੈਰੀ (ਵਿਕਟਕੀਪਰ), ਮਾਰਕਸ ਸਟੋਇਨਿਸ, ਸੀਨ ਐਬੋਟ, ਪੈਟ ਕਮਿੰਸ (ਕਪਤਾਨ), ਜੋਸ਼ ਹੇਜ਼ਲਵੁੱਡ, ਐਡਮ ਜ਼ਾਂਪਾ।