ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਸ਼੍ਰੀਜੇਸ਼ ਨੇ ਕਿਹਾ ਹੈ ਕਿ ਪੈਰਿਸ ਓਲੰਪਿਕ-2024 ਉਨ੍ਹਾਂ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੈ ਤੇ ਇਸ ਤੋਂ ਬਾਅਦ ਉਹ ਹਾਕੀ ਨੂੰ ਅਲਵਿਦਾ ਕਹਿ ਦੇਣਗੇ।
ਸ਼੍ਰੀਜੇਸ਼ ਦੇ ਪਿਛਲੇ ਟੂਰਨਾਮੈਂਟ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਨਾਂ ‘Win it for Sreejesh’ ਰੱਖਿਆ ਗਿਆ ਹੈ। ਸ਼੍ਰੀਜੇਸ਼ ਟੋਕੀਓ ਓਲੰਪਿਕ-2020 ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਭਾਰਤੀ ਹਾਕੀ ਟੀਮ ਨੇ ਚਾਰ ਦਹਾਕਿਆਂ ਬਾਅਦ ਟੋਕੀਓ ‘ਚ ਓਲੰਪਿਕ ਤਮਗਾ ਜਿੱਤਿਆ ਤੇ ਇਸ ਵਿੱਚ ਸ਼੍ਰੀਜੇਸ਼ ਦਾ ਬਹੁਤ ਵੱਡਾ ਯੋਗਦਾਨ ਸੀ। ਸ੍ਰੀਜੇਸ਼ ਨੇ ਆਖਰੀ ਛੇ ਸਕਿੰਟਾਂ ‘ਚ ਪੈਨਲਟੀ ਬਚਾ ਕੇ ਭਾਰਤ ਦਾ ਤਗ਼ਮਾ ਪੱਕਾ ਕੀਤਾ ਸੀ।
Paris Olympics 2024 ਤੋਂ ਪਹਿਲਾਂ ਭਾਰਤੀ ਹਾਕੀ ‘ਚ ਮਚਿਆ ਤਹਿਲਕਾ, ਇਸ ਦਿੱਗਜ ਖਿਡਾਰੀ ਨੇ ਕੀਤਾ ਸੰਨਿਆਸ ਦਾ ਐਲਾਨ
