ਪਟਿਆਲਾ, 7 ਅਗਸਤ (ਦਲਜੀਤ ਸਿੰਘ)-ਉਲੰਪੀਅਨ ਕਮਲਪ੍ਰੀਤ ਕੌਰ ਡਿਸਕ ਥਰੋਅਰ ਸ਼ਨੀਵਾਰ ਨੂੰ ਐਨ. ਆਈ. ਐਸ. ਪਟਿਆਲਾ ਤੋਂ ਆਪਣੇ ਪਿੰਡ ਕਬਰਵਾਲਾ ਜ਼ਿਲ੍ਹਾ ਮੁਕਤਸਰ ਲਈ ਰਵਾਨਾ ਹੋਈ। ਰਵਾਨਗੀ ਤੋਂ ਪਹਿਲਾਂ ਉਸਨੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚ ਨੂੰ ਦਿੰਦੀ ਹੈ।
ਉਸ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਿਡਾਰੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ। ਉਸਨੇ ਕਿਹਾ ਕਿ ਹੁਣ ਉਸ ਦਾ ਟੀਚਾ 2023 ਦੀਆਂ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਣਾ ਹੈ।