ਹਾਜ਼ੀਪੁਰ *ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਹਾਈਟੈਨਸ਼ਨ ਤਾਰ ਦੀ ਲਪੇਟ ਵਿੱਚ ਆਉਣ ਕਾਰਨ ਘੱਟੋ ਘੱਟ ਨੌਂ ਕਾਂਵੜੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਇਕ ਸੀਨੀਅਰ ਅਧਿਕਾੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਸੁਲਤਨਾਪੁਰ ਪਿੰਡ ਦੇ ਇੰਡਸਟਰੀਅਲ ਪੁਲੀਸ ਥਾਣਾ ਖੇਤਰ ਵਿੱਚ ਹੋਈ। ਹਾਜ਼ੀਪੁਰ-ਸਦਰ ਦੇ ਉਪ ਮੰਡਲ ਅਧਿਕਾਰੀ ਰਾਮਬਾਬੂ ਬੈਠਾ ਨੇ ਮੀਡੀਆ ਨੂੰ ਦੱਸਿਆ, ‘‘ਇਹ ਘਟਨਾ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਕਾਂਵੜੀਏ ਜਲ ਚੜ੍ਹਾਉਣ ਲਈ ਸੋਨਪੁਰ ਵਿੱਚ ਬਾਬਾ ਹਰਿਹਰ ਨਾਥ ਮੰਦਰ ਜਾ ਰਹੇ ਸਨ।’’
ਬਿਹਾਰ ਵਿੱਚ ਕਰੰਟ ਲੱਗਣ ਕਾਰਨ ਨੌਂ ਕਾਂਵੜੀਆਂ ਦੀ ਮੌਤ, ਤਿੰਨ ਝੁਲਸੇ
