ਸ਼੍ਰੀ ਅਮਰਨਾਥ ਯਾਤਰਾ ’ਤੇ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਜਾਰੀ ਹੋਏ ਨਵੇਂ ਹੁਕਮ


ਜਲੰਧਰ : ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਆਫ ਲਾਈਨ ਅਤੇ ਆਨਲਾਈਨ ਦੋਵਾਂ ਹੀ ਤਰੀਕਿਆਂ ਨਾਲ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਅਮਰਨਾਥ ਯਾਤਰਾ ਲਈ ਇਸ ਵਾਰ ਕੁੱਲ 31 ਬੈਂਕਾਂ ਵਿਚ ਰਜਿਸਟ੍ਰੇਸ਼ਨ ਕੀਤਾ ਜਾ ਸਕੇਗਾ। ਪੰਜਾਬ ਨੈਸ਼ਨਲ ਬੈਂਕ ਦੀ ਕਿਸੇ ਵੀ ਸ਼ਾਖਾ ’ਚ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ। 13 ਤੋਂ ਲੈ ਕੇ 70 ਸਾਲ ਦੇ ਉਮਰ ਤਕ ਦੇ ਵਿਅਕਤੀ ਅਮਰਨਾਥ ਯਾਤਰਾ ਲਈ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਛੇ ਹਫਤਿਆਂ ਜਾਂ ਉਸ ਤੋਂ ਜ਼ਿਆਦਾ ਦਿਨਾਂ ਦੀ ਗਰਭਵਤੀ ਮਹਿਲਾ ਨੂੰ ਅਮਰਨਾਥ ਯਾਤਰਾ ਦੀ ਮਨਜ਼ੂਰੀ ਨਹੀਂ ਹੈ।

ਆਨਲਾਈਨ ਰਜਿਸਟ੍ਰੇਸ਼ ਲਈ ਤੁਸੀਂ ਅਮਰਨਾਥ ਸ਼੍ਰਾਈਨ ਬੋਰਡ ਦੀ ਵੈੱਬਸਾਈਟ https://jksasb.nic.in ’ਤੇ ਜਾ ਸਕਦੇ ਹੋ। ਦੱਸਣਯੋਗ ਹੈ ਕਿ ਇਸ ਸਾਲ ਪਹਿਲੀ ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਜਥਾ 30 ਜੂਨ ਨੂੰ ਜੰਮੂ ਤੋਂ ਰਵਾਨਾ ਕੀਤਾ ਜਾਵੇਗਾ। ਇਸ ਵਾਰ ਯਾਤਰਾ 31 ਅਗਸਤ ਤਕ ਚੱਲੇਗੀ। 62 ਦਿਨਾਂ ਦੀ ਯਾਤਰਾ ਨੂੰ ਲੈ ਕੇ ਸਰਕਾਰ ਸੁਰੱਖਿਆ ਵਿਵਸਥਾ ਵੀ ਮਜ਼ਬੂਤ ਕਰਨ ਵਿਚ ਜੁਟ ਚੁੱਕੀ ਹੈ। ਤੀਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਦੂਰ ਸੰਚਾਰ ਸੇਵਾਵਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਸੰਚਾਲਤ ਕੀਤਾ ਜਾਵੇਗਾ। ਅਮਰਨਾਥ ਯਾਤਰੀਆਂ ਦੇ ਮੈਡੀਕਲ ਲਈ ਬਿਹਤਰ ਵਿਵਸਥਾ ਕੀਤੀ ਜਾ ਰਹੀ ਹੈ।

ਤਾਰੀਖ ਮਾਰਗ ਦੱਸਣਾ ਲਾਜ਼ਮੀ
ਯਾਤਰਾ ਲਈ ਤਾਰੀਖ਼ ਅਤੇ ਮਾਰਗ ਵੀ ਦੱਸਣਾ ਹੋਵੇਗਾ। ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਬ੍ਰਾਂਚਾ ਦੀ ਸੂਚੀ ਸ਼੍ਰੀ ਅਮਰਨਾਥ ਯਾਤਰਾ ਸ਼੍ਰਾਈਨ ਬੋਰਡ (ਐੱਸ. ਏ. ਐੱਸ. ਬੀ) ਦੀ ਵੈੱਬਸਾਈਟ https://jksasb.nic.in ’ਤੇ ਉਪਲਬਧ ਹੈ। ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਤੁਸੀਂ ਟੋਲ ਫ੍ਰੀ ਨੰਬਰ 18001807198, 18001807199 ’ਤੇ ਸੰਪਰਕ ਕਰ ਸਕਦੇ ਹੋ। ਮੈਡੀਕਲ ਅਤੇ ਰਜਿਸਟ੍ਰੇਸ਼ਨ ਲਈ ਕਈ ਦਸਤਾਵੇਜ਼ ਲਾਜ਼ਮੀ ਕੀਤੇ ਗਏ ਹਨ। ਰਜਿਸਟ੍ਰੇਸ਼ਨ ਲਈ ਪੰਚ ਪਾਸਪੋਰਟ ਸਾਈਜ਼ ਤਸਵੀਰਾਂ, ਆਈ. ਡੀ. ਪਰੂਫ ਦੀ ਫੋਟੋ ਕਾਪੀ ਵੀ ਲਾਜ਼ਮੀ ਹੈ। ਇਸ ਦੇ ਨਾਲ ਹੀ ਯਾਤਰਾ ਲਈ ਤਾਰੀਖ਼ ਅਤੇ ਮਾਰਗ ਵੀ ਦੱਸਣਾ ਹੋਵੇਗਾ।

Leave a Reply

Your email address will not be published. Required fields are marked *