ਬਰਨਾਲਾ: ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮੀ ਚੋਣ ਵਿੱਚ 20 ਨਵੰਬਰ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਦੋ ਘੰਟਿਆਂ ਚ 9 ਵਜੇ ਤੱਕ 6.8 ਫੀਸਦੀ ਵੋਟਾਂ ਪੋਲ ਹੋ ਚੁੱਕੀਆਂ ਸਨ। ਆਮ ਆਦਮੀ ਪਾਰਟੀ ਦੇ ਸਾਬਕਾ ਕੈਬਨਟ ਮੰਤਰੀ ਤੇ ਮੌਜੂਦਾ ਸੰਸਦੀ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਵੋਟ ਪਾਉਣ ਪੁੱਜੇ। ਭਾਜਪਾ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋ ਵੀ ਆਪਣੇ ਪਰਿਵਾਰ ਸਣੇ ਵੋਟ ਪਾਉਣ ਪੁੱਜੇ। ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪੁੱਜੇ। ਸਾਬਕਾ ਸੰਸਦੀ ਮੈਂਬਰ ਤੇ ਫੌਜਦਾਰੀ ਵਕੀਲ ਰਾਜਦੀਪ ਸਿੰਘ ਖਾਲਸਾ ਵੀ ਆਪਣੇ ਪੀਏ ਨਾਲ ਵੋਟ ਪਾਉਣ ਪੁੱਜੇ। ਆਜ਼ਾਦ ਉਮੀਦਵਾਰ ਕਿਉਂ ਲੜ ਰਹੇ ਗੁਰਦੀਪ ਸਿੰਘ ਬਾਠ ਵੀ ਜਿੱਥੇ ਆਪਣੇ ਪਰਿਵਾਰ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ ਪੁੱਜੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਇਸ ਹਲਕੇ ਵਿੱਚ ਵੋਟ ਨਾ ਹੋਣ ਕਾਰਨ ਉਹ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ।
Related Posts
ਕਿਸਾਨ ਅੰਦੋਲਨ ਬਾਰੇ ਮੁੱਖ ਮੰਤਰੀ ਖੱਟਰ ਦੇ ਬਿਆਨ ਬਿਨਾਂ ਸਿਰ ਪੈਰ ਵਾਲੇ: ਵਿਰਕ
ਸਿਰਸਾ, 1 ਜੁਲਾਈ (ਦਲਜੀਤ ਸਿੰਘ)- ਇਥੋਂ ਦੇ ਕਸਬਾ ਜੀਵਨ ਨਗਰ ’ਚ ਸਥਿਤ ਨਾਮਧਾਰੀ ਗੁਰਦੁਆਰਾ ’ਚ ਲੋਕ ਪੰਚਾਇਤ ਦੇ ਇੱਕਠ ਨੂੰ…
ਅਦਾਲਤ ’ਚ ਪੇਸ਼ੀ ’ਤੇ ਆਏ ਲਾਰੈਂਸ ਬਿਸ਼ਨੋਈ ਤੇ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਝੜਪ
ਫ਼ਰੀਦਕੋ,6 ਅਕਤੂਬਰ (ਦਲਜੀਤ ਸਿੰਘ)- ਸਥਾਨਕ ਜ਼ਿਲ੍ਹਾ ਕਚਹਿਰੀਆਂ ਵਿਚ ਪੇਸ਼ੀ ਭੁਗਤਣ ਆਏ ਦੋ ਕਤਲ ਮਾਮਲਿਆਂ ’ਚ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਗਰੁੱਪ…
ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ: ਨਵੀਂ ਦਿੱਲੀ ਦੇ ਏਅਰਪੋਰਟ ’ਤੇ ‘ਪੰਜਾਬ ਸਹਾਇਤਾ ਕੇਂਦਰ’ ਸਮਰਪਿਤ
ਨਵੀਂ ਦਿੱਲੀ, ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਸਹੂਲਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…