ਪਟਿਆਲਾ, 30 ਜੂਨ (ਦਲਜੀਤ ਸਿੰਘ)- ਰੁਜ਼ਗਾਰ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿਚ ਪੰਜ ਬੇਰੁਜ਼ਗਾਰ ਜਥੇਬੰਦੀਆਂ (ਟੈਟ ਪਾਸ ਬੇਰੁਜ਼ਗਾਰ, ਬੀ. ਐਡ. ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ, ਡੀ. ਪੀ. ਈ. ਅਧਿਆਪਕ ਯੂਨੀਅਨ,ਬੇਰੁਜ਼ਗਾਰ 646 ਪੀ. ਟੀ. ਆਈ. ਅਧਿਆਪਕ ਯੂਨੀਅਨ, ਆਰਟ ਐਂਡ ਕਰਾਫ਼ਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼) ਸ਼ਾਮਿਲ ਹਨ ਦੀ ਅਗਵਾਈ ਵਿਚ ਅੱਜ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਣਾ ਸੀ, ਦੋ ਟੀਮਾਂ ਵਲੋਂ ਦੋ ਪਾਸੇ ਤੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਇਕ ਟੀਮ ਨੂੰ ਮਹਿਲ ਦੇ ਬਿਲਕੁਲ ਨੇੜੇ ਤੋਂ ਭਿਆਨਕ ਲਾਠੀਚਾਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਭੁਨਰਹੇੜੀ ਥਾਣੇ ਵਿਚ ਡੱਕਿਆ ਗਿਆ, ਦੂਜੇ ਪਾਸੇ ਵਾਈ ਪੀ. ਐੱਸ. ਚੌਕ ਵਿਚ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿਲਵਾਂ ਦੀ ਅਗਵਾਈ ਵਿਚ ਮੋਰਚਾ ਜਾਰੀ ਹੈ।
Related Posts
ਪਾਣੀ ਦਾ ਵਿਸ਼ਾ ਰਾਜਾਂ ਦਾ ਵਿਸ਼ਾ ਹੈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨਵੀਂ ਦਿੱਲੀ, 5 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਸਾਲਾਨਾ ਰਾਜ ਮੰਤਰੀਆਂ ਦੇ ਜਲ ਸੰਮੇਲਨ ਵਿਚ ਬੋਲਦਿਆਂ ਕਿਹਾ…
ਕਿਸਾਨਾਂ ਦੀ ਸਿਆਸੀ ਪਾਰਟੀਆਂ ਨੂੰ ਚੇਤਾਵਨੀ, ਚੋਣਾਂ ਦੇ ਐਲਾਨ ਤੋਂ ਪਹਿਲਾਂ ਕੀਤਾ ਪ੍ਰਚਾਰ ਤਾਂ ਭੁਗਤਣਾ ਪਏਗਾ ਅੰਜਾਮ
ਚੰਡੀਗੜ੍ਹ, 10 ਸਤੰਬਰ (ਬਿਊਰੋ)- ਕਿਸਾਨਾਂ ਨੇ ਅੱਜ ਇੱਕ ਹੋਰ ਵੱਡੀ ਚੇਤਾਵਨੀ ਦੇ ਦਿੱਤੀ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ…
ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਚੰਡੀਗੜ੍ਹ/ਪਠਾਨਕੋਟ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਪੁੱਤ ਦੀ ਮੌਤ ’ਤੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਦੇਸ਼…