ਹਿਮਾਚਲ ’ਚ ਰੋਹਤਾਂਗ ਸਮੇਤ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ


ਸ਼ਿਮਲਾ/ਮਨਾਲੀ,- ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਸਮੇਤ ਸ਼ਿੰਕੁਲਾ, ਬਰਾਲਾਚਾ, ਕੁੰਜ਼ੁਮ ਅਤੇ ਸਾਰੀਆਂ ਉੱਚੀਆਂ ਚੋਟੀਆਂ ’ਤੇ ਸੋਮਵਾਰ ਨੂੰ ਦੁਪਹਿਰ ਤੋਂ ਬਾਅਦ ਬਰਫ਼ਬਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਾਤਾਰ ਖਰਾਬ ਮੌਸਮ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਅਟਲ ਸੁਰੰਗ ਦੇ ਦੋਵੇਂ ਸਿਰਿਆਂ ’ਤੇ ਬਰਫਬਾਰੀ ਸ਼ੁਰੂ ਹੋ ਗਈ ਹੈ।

ਸਿਸੂ, ਗੋਂਦਲਾ, ਦਾਰਚਾ ’ਚ ਵੀ ਬਰਫ਼ਬਾਰੀ ਹੋ ਰਹੀ ਹੈ। ਐੱਸ. ਪੀ. ਲਾਹੌਲ ਸਪਿਤੀ ਮਾਨਵ ਵਰਮਾ ਨੇ ਕਿਹਾ ਕਿ ਮੰਗਲਵਾਰ ਨੂੰ ਵਾਹਨਾਂ ਦੀ ਆਵਾਜਾਈ ਮੌਸਮ ’ਤੇ ਨਿਰਭਰ ਕਰੇਗੀ। ਮੌਸਮ ਵਿਭਾਗ, ਸ਼ਿਮਲਾ ਦੇ ਨਿਰਦੇਸ਼ਕ ਸੁਰਿੰਦਰ ਪਾਲ ਦੱਸਦੇ ਹਨ ਕਿ ਪੱਛਮੀ ਗੜਬੜੀ ਕਾਰਨ ਮੰਗਲਵਾਰ ਨੂੰ ਯੈਲੋ ਅਲਰਟ ਰਹੇਗਾ ਅਤੇ ਇਸ ਦੌਰਾਨ ਮੈਦਾਨੀ ਹੇਠਲੇ ਅਤੇ ਮੱਧ ਪਹਾੜੀਆਂ ’ਤੇ ਗਰਜ ਨਾਲ ਮੀਂਹ ਪੈਣ ਅਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ। ਗੜੇਮਾਰੀ ਕਾਰਨ ਫਸਲਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ, ਇਸ ਲਈ ਗੜੇ ਰੋਕੂ ਜਾਲੀ ਅਤੇ ਐਂਟੀ ਹੈਲਗਨ ਦੀ ਵਰਤੋਂ ਕਰੋ ਅਤੇ ਸਬੰਧਤ ਵਿਭਾਗਾਂ ਦੀਆਂ ਸਲਾਹਾਂ ਦੀ ਪਾਲਣਾ ਕਰੋ।

Leave a Reply

Your email address will not be published. Required fields are marked *