ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਦਨ ‘ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਵੱਲੋਂ ਪੰਜਾਬ ਦੀਆਂ ਬੀਬੀਆਂ ਨੂੰ 1000-1000 ਰੁਪਏ ਦੇਣ ਦਾ ਮੁੱਦਾ ਬੜੇ ਜ਼ੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਬਜਟ ਵਾਲੇ ਦਿਨ ਸਾਰੇ ਸੂਬੇ ਦੀਆਂ ਬੀਬੀਆਂ ਸਵੇਰੇ ਬੜੇ ਚਾਅ ਨਾਲ ਉੱਠੀਆਂ ਅਤੇ ਟੀ. ਵੀ. ਅੱਗੇ ਬੈਠ ਗਈਆਂ ਕਿ ਉਨ੍ਹਾਂ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਜਾਵੇਗਾ ਪਰ ਜਦੋਂ ਵਿੱਤ ਮੰਤਰੀ ਨੇ ਕੋਈ ਐਲਾਨ ਨਾ ਕੀਤਾ ਤਾਂ ਔਰਤਾਂ ਨੇ ਸਾਰਾ ਗੁੱਸਾ ਆਪਣੇ ਬੱਚਿਆਂ ‘ਤੇ ਕੱਢਿਆ। ਉਨ੍ਹਾਂ ਕਿਹਾ ਕਿ ਜੋ ਮਰਜ਼ੀ ਕਹਿ ਲਵੋ, ਧਿਆਨ ਸਭ ਦਾ 1000 ਰੁਪਏ ਵੱਲ ਹੀ ਜਾਂਦਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਭਲਾਈ ਦੀ ਗੱਲ ਕਰਦੀ ਹੈ ਤਾਂ ਵੋਟਾਂ ਲੈਣ ਵੇਲੇ ਬਹੁਤ ਚੁਟਕੀਆਂ ਵਜਾਈਆਂ ਜਾਂਦੀਆਂ ਸਨ ਪਰ ਅਜੇ ਤੱਕ ਕਿਸਾਨਾਂ ਲਈ ਕੁੱਝ ਖ਼ਾਸ ਨਹੀਂ ਕੀਤਾ ਗਿਆ।
ਇਸ ‘ਤੇ ਵਿਧਾਇਕ ਮਨਜੀਤ ਸਿੰਘ ਗਿਆਸਪੁਰਾ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਜਿਹੜੇ 3 ਕਾਲੇ ਕਾਨੂੰਨ ਬਣਾਏ, ਉਨ੍ਹਾਂ ਦੌਰਾਨ ਕਿੰਨੇ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੇ ਰਾਜ ‘ਚ ਪੂਰੀ ਤਰ੍ਹਾਂ ਰੁਲ੍ਹ ਗਏ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬੀਆਂ ਨਾਲ ਪਿਆਰ ਹੈ। ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਨਹੀਂ ਕੀਤੀ ਅਤੇ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੀ ਹੈ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 16 ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ ਪਰ ਅਜੇ ਤੱਕ ਇਹ ਟਾਰਗੇਟ ਪੂਰਾ