ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ ‘ਚ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪਹਿਲ ਕੌਰ ਨਾਮ ਦੀ ਕੁੜੀ ਦਾ ਸ਼ਨੀਵਾਰ ਨੂੰ 10ਵੀਂ ਦਾ ਪੇਪਰ ਸੀ। ਸਕੂਲ ਦੇ ਫਾਦਰ ਨੇ ਬੱਚੀ ਨੂੰ ਕਕਾਰ ਉਤਾਰ ਕੇ ਪੇਪਰ ਦੇਣ ਲਈ ਕਿਹਾ ਪਰ ਕੁੜੀ ਨੇ ਕਿਹਾ ਕਿ ਉਹ ਕਕਾਰ ਨਹੀਂ ਉਤਾਰੇਗੀ। ਸਿੱਖ ਅਧਿਆਪਕਾ ਨੇ ਵੀ ਬੱਚੀ ਨੂੰ ਕਿਹਾ ਕਿ ਉਹ ਕਕਾਰ ਉਤਾਰ ਕੇ ਹੀ ਪੇਪਰ ਦੇਣ ਲਈ ਅੰਦਰ ਜਾ ਸਕਦੀ ਹੈ।
ਕੁੜੀ ਦਾ ਸਿਰੀ ਸਾਹਿਬ ਉਤਾਰ ਕੇ ਵੀ ਉਸ ਨੂੰ ਪ੍ਰੀਖਿਆ ਹਾਲ ‘ਚ ਜਾਣ ਦਿੱਤਾ। ਫਾਦਰ ਨੇ ਮੁਆਫ਼ੀਨਾਮਾ ਵੀ ਲਿਖਿਆ ਹੈ। ਫਾਦਰ ਨੂੰ ਸਿੱਖ ਸਮਾਜ ਵਲੋਂ ਇਕ ਮਹੀਨੇ ਲਈ ਗੁਰਦੁਆਰੇ ‘ਚ ਸੇਵਾ ਕਰਨ ਦੀ ਸਜ਼ਾ ਦਿੱਤੀ ਹੈ। ਜਿੱਥੇ ਉਹ ਜੋੜਿਆਂ ਦੀ ਸੇਵਾ ਕਰੇਗਾ।