ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸੀ. ਬੀ. ਆਈ. ਰਿਮਾਂਡ ਅੱਜ ਖ਼ਤਮ ਹੋ ਗਈ। ਸੀ. ਬੀ. ਆਈ. ਨੇ ਸਿਸੋਦੀਆਂ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ। ਕੋਰਟ ਨੇ ਸਿਸੋਦੀਆ ਦੀ ਸੀ. ਬੀ. ਆਈ. ਰਿਮਾਂਡ 6 ਮਾਰਚ ਤੱਕ ਵਧਾ ਦਿੱਤੀ ਹੈ। ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਸਿਸੋਦੀਆ ਦੀ 3 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਹਾਲਾਂਕਿ ਕੋਰਟ ਨੇ 2 ਦਿਨ ਦੀ ਹੀ ਹਿਰਾਸਤ ਦਿੱਤੀ ਹੈ।