ਜਲੰਧਰ, 29 ਜੁਲਾਈ (ਦਲਜੀਤ ਸਿੰਘ)- ਜਲੰਧਰ ਦੇ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੰਘ ਸਿੱਧੂ | ਇਸ ਮੌਕੇ ਸਿੱਧੂ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ | ਸਿੱਧੂ ਦਾ ਕਹਿਣਾ ਸੀ ਕਿ ਐੱਸ.ਵਾਈ.ਐੱਲ ਵਾਂਗ ਕੈਪਟਨ ਅਮਰਿੰਦਰ ਸਿੰਘ ਇਸ ‘ਤੇ ਪੱਕਾ ਸਟੈਂਡ ਲੈਣ |
ਸਿੱਧੂ ਦਾ ਇਸ ਮੌਕੇ ਕਹਿਣਾ ਸੀ ਕੀ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਸੰਪਰਕ ਸਾਧਨਾ ਚਾਹੀਦਾ ਹੈ, ਚਾਹੇ ਉਹ ਡਾਕਟਰ,ਅਧਿਆਪਕ ਜਾਂ ਫਿਰ ਸਫ਼ਾਈ ਕਰਮਚਾਰੀ ਹੋਣ |