ਨਵੀਂ ਦਿੱਲੀ/ਚੰਡੀਗੜ੍ਹ- ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਬਾਅਦ ਹਰਿਆਣਾ ਤੇ ਪੰਜਾਬ ਵਿਚ ਵੀ ਕਈ ਸਥਾਨਾਂ ’ਤੇ ਵੀਰਵਾਰ ਨੂੰ ਏ. ਕਿਊ. ਆਈ. ਖ਼ਰਾਬ ਅਤੇ ਬਹੁਤ ਹੀ ਖ਼ਰਾਬ ਸ਼੍ਰੇਣੀਆਂ ਵਿਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ, ਹਿਸਾਰ ਵਿਚ ਏ. ਕਿਊ. ਆਈ. 422, ਫਤਿਹਾਬਾਦ ਵਿਚ 416, ਜੀਂਦ ਵਿਚ 415, ਰੋਹਤਕ ਵਿਚ 384, ਕੈਥਲ ਵਿਚ 378 ਦਰਜ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਬਠਿੰਡਾ ਵਿਚ ਏ. ਕਿਊ. ਆਈ. 303, ਮੰਡੀ ਗੋਬਿੰਦਗੜ੍ਹ 299, ਖੰਨਾ ਵਿਚ 255, ਜਲੰਧਰ ਵਿਚ 220, ਲੁਧਿਆਣਾ ’ਚ 214 ਅਤੇ ਅੰਮ੍ਰਿਤਸਰ ਵਿਚ 166 ਦਰਜ ਕੀਤਾ ਗਿਆ।
ਚੜ੍ਹਦੇ ਸਿਆਲ ਬਠਿੰਡਾ ਸਣੇ ਪੰਜਾਬ ਦੇ ਕਈ ਸ਼ਹਿਰਾਂ ‘ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ
