ਚੰਡੀਗੜ੍ਹ- ਚੰਡੀਗੜ੍ਹ ਪੁਲਸ ਦਾ ਇੰਸਪੈਕਟਰ ਪਰਵੇਸ਼ ਸ਼ੱਕੀ ਹਾਲਾਤ ‘ਚ ਬੁੱਧਵਾਰ ਨੂੰ ਲਾਪਤਾ ਹੋ ਗਿਆ। ਬੁੱਧਵਾਰ ਨੂੰ ਇੰਸਪੈਕਟਰ ਪਰਵੇਸ਼ ਸੈਕਟਰ-46 ਸਥਿਤ ਆਪਣੇ ਘਰ ਤੋਂ ਨਿਕਲੇ ਸਨ ਪਰ ਵਾਪਸ ਨਹੀਂ ਆਏ। ਇੰਸਪੈਕਟਰ ਆਪਣੇ ਦੋਵੇਂ ਫ਼ੋਨ ਘਰ ਛੱਡ ਗਏ ਹਨ।
ਚੰਡੀਗੜ੍ਹ ਪੁਲਸ ਦੇ ਇੰਸਪੈਕਟਰ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲਦੇ ਹੀ ਸੈਕਟਰ-34 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਇੰਸਪੈਕਟਰ ਪਰਵੇਸ਼ ਮੌਜੂਦਾ ਸਮੇਂ ‘ਚ ਪੁਲਸ ਕੰਟਰੋਲ ‘ਚ ਤਾਇਨਾਤ ਹਨ। ਪੁਲਸ ਲਾਪਤਾ ਹੋਏ ਇੰਸਪੈਕਟਰ ਦੀ ਭਾਲ ਕਰਨ ‘ਚ ਲੱਗੀ ਹੋਈ ਹੈ।