ਮੁੰਬਈ- ਭਾਰਤ ਦੇ ਇਤਿਹਾਸ ’ਚ 26 ਨਵੰਬਰ 2008 ਦਾ ਉਹ ਦਿਨ ਅੱਜ ਵੀ ਹਰੇਕ ਦੇਸ਼ ਵਾਸੀ ਦੇ ਰੌਂਗਟੇ ਖੜ੍ਹੇ ਕਰ ਦਿੰਦਾ ਹੈ। ਇਸ ਦਿਨ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ’ਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਸੁਰੱਖਿਆ ਫੋਰਸ ਦੇ ਜਵਾਨਾਂ ਨੇ 9 ਅੱਤਵਾਦੀਆਂ ਨੂੰ ਮਾਰ ਡਿਗਾਇਆ, ਜਦਕਿ ਅਜਮਲ ਕਸਾਬ ਨੂੰ ਜ਼ਿੰਦਾ ਫੜਨ ’ਚ ਸਫ਼ਲਤਾ ਮਿਲੀ। ਹਮਲੇ ’ਚ 166 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਸਨ।
26/11 ਬਰਸੀ: ਫਾਂਸੀ ਵੇਖ ਡਰ ਗਿਆ ਸੀ ਮੁੰਬਈ ਨੂੰ ਦਹਿਲਾਉਣ ਵਾਲਾ ਕਸਾਬ, ਮਰਨ ਤੋਂ ਪਹਿਲਾਂ ਇਹ ਸਨ ਆਖ਼ਰੀ ਬੋਲ
