ਇਥੇ ਲੰਘੀ ਅੱਧੀ ਰਾਤ ਨੂੰ ਹੋਏ ਜ਼ੋਰਦਾਰ ਧਮਾਕਾ ਹੋਇਆ, ਜਿਸ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ। ਸਵੇਰੇ ਸਿਰਸਾ ਦੇ ਨਾਲ ਲਗਦੇ ਪਿੰਡ ਖਾਜਾਖੇੜਾ ਅਤੇ ਸਿਰਸਾ ਤੋਂ ਕਰੀਬ ਵੀਹ ਕਿਲੋਮੀਟਰ ਦੂਰ ਪਿੰਡ ਫਿਰੋਜ਼ਾਬਾਦ ’ਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਖੇਤਾਂ ਵਿੱਚ ਮਿਜ਼ਾਈਲ ਦੇ ਟੁਕੜੇ ਮਿਲਣ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨਿਕ ਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਟੁਕੜੇ ਇਕੱਠੇ ਕਰਕੇ ਆਪਣੇ ਨਾਲ ਲੈ ਗਏ।
ਜਾਣਕਾਰੀ ਅਨੁਸਾਰ ਰਾਤ 12:05 ਵਜੇ ਲੋਕਾਂ ਨੇ ਜ਼ੋਰਦਾਰ ਧਮਾਕਾ ਸੁਣਿਆ। ਧਮਾਕੇ ਦੇ ਨਾਲ ਹੀ ਸਾਰੇ ਸ਼ਹਿਰ ਦੀਆਂ ਲਾਈਟਾਂ ਬੰਦ ਹੋ ਗਈਆਂ। ਧਮਾਕੇ ਦੀ ਆਵਾਜ਼ ਸੁਣਨ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਸਾਰੀ ਰਾਤ ਜਾਗਦੇ ਰਹੇ। ਸਵੇਰੇ ਸਿਰਸਾ ਦੇ ਨਾਲ ਲਗਦੇ ਪਿੰਡ ਖਾਜਾਖੇੜਾ ਦੇ ਖੇਤਾਂ ’ਚ ਮਿਜ਼ਾਈਲ ਦੇ ਟੁਕੜੇ ਮਿਲੇ। ਮਿਜ਼ਾਈਲ ਦੇ ਟੁਕੜੇ ਮਿਲਣ ਮਗਰੋਂ ਲੋਕਾਂ ਦੀ ਉਥੇ ਭਾਰੀ ਭੀੜ ਇਕੱਠੀ ਹੋ ਗਈ। ਮਿਜ਼ਾਈਲ ਦੇ ਟੁਕੜੇ ਮਿਲਣ ਦੀ ਸੂਚਨਾ ’ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਹਵਾਈ ਸੈਨਾ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਿਲੇ ਟੁਕੜਿਆਂ ਨੂੰ ਆਪਣੇ ਨਾਲ ਲੈ ਗਏ।