ਮਹਿਲਾ ਟੀ-20 ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ

ਸਪੋਰਟਸ ਡੈਸਕ: ਮਹਿਲਾ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਵਿਚ ਆਲਰਾਊਂਡਰ ਸ਼ਿਖਾ ਪਾਂਡੇ ਦੀ ਵਾਪਸੀ ਹੋਈ ਹੈ। ਸ਼ਿਖਾ ਨੇ ਆਖਰੀ ਵਾਰ ਅਕਤੂਬਰ 2021 ‘ਚ ਟੀਮ ਇੰਡੀਆ ਲਈ ਖੇਡਿਆ ਸੀ। ਇਸ ਤੋਂ ਬਾਅਦ ਘਰੇਲੂ ਮੈਦਾਨਾਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ‘ਚ ਵਾਪਸੀ ਕੀਤੀ। ਪੂਜਾ ਵਸਤਰਕਾਰ ਨੂੰ ਵੀ ਫਿਟਨੈੱਸ ਦੇ ਆਧਾਰ ‘ਤੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਸ਼ਰਮਾ, ਰਿਸ਼ਾ ਘੋਸ਼, ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੀਪਿਕਾ ਵੈਦਿਆ, ਰਾਧਾ ਯਾਦਵ, ਰੇਣੁਕਾ ਸਿੰਘ, ਅੰਜਲੀ ਸਰਵਾਨੀ, ਪੂਜਾ ਵਸਤਰਕਾਰ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ।
ਰਿਜ਼ਰਵ: ਐਸ ਮੇਘਨਾ, ਸਨੇਹ ਰਾਣਾ, ਮੇਘਨਾ ਸਿੰਘ।

ਟੀਮ ਇੰਡੀਆ ਨੇ ਖੇਡੇ ਹਨ ਤਿੰਨ ਸੈਮੀਫਾਈਨਲ ਮੁਕਾਬਲੇ
ਟੀਮ ਇੰਡੀਆ ਅਜੇ ਤੱਕ ਮਹਿਲਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। 2009, 2010 ਅਤੇ 2018 ‘ਚ ਟੀਮ ਇੰਡੀਆ ਸੈਮੀਫਾਈਨਲ ‘ਚ ਪਹੁੰਚੀ ਸੀ। ਇਸ ਫਾਰਮੈਟ ‘ਤੇ ਸ਼ੁਰੂ ਤੋਂ ਹੀ ਆਸਟ੍ਰੇਲੀਆ ਦਾ ਦਬਦਬਾ ਰਿਹਾ ਹੈ, ਜੋ ਰਿਕਾਰਡ ਚਾਰ ਵਾਰ ਚੈਂਪੀਅਨ ਬਣ ਚੁੱਕਾ ਹੈ। ਆਸਟ੍ਰੇਲੀਆ ਨੇ 2010, 2012, 2014 ਅਤੇ 2018 ਵਿਸ਼ਵ ਕੱਪ ਜਿੱਤੇ ਹਨ।

Leave a Reply

Your email address will not be published. Required fields are marked *