ਨਵੀਂ ਦਿੱਲੀ : ਵਨਡੇ ਵਿਸ਼ਵ ਕੱਪ ਤੋਂ ਬਾਅਦ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਲਦ ਵਾਪਸੀ ਦੀ ਉਮੀਦ ਹੈ। ਸ਼ਮੀ ਬੰਗਲਾਦੇਸ਼ ਦੇ ਖਿਲਾਫ਼ 19 ਸਤੰਬਰ ਤੋਂ ਚੇਨਈ ‘ਚ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਘਰੇਲੂ ਟੈਸਟ ਸੀਰੀਜ਼ ਲਈ ਟੀਮ ‘ਚ ਵਾਪਸੀ ਕਰ ਸਕਦੇ ਹਨ।
ਸ਼ਮੀ ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਸਿਰਫ਼ ਸੱਤ ਮੈਚਾਂ ਵਿੱਚ 24 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਵਿਸ਼ਵ ਕੱਪ ਤੋਂ ਬਾਅਦ ਸ਼ਮੀ ਨੂੰ ਸੱਜੀ ਅੱਡੀ ਦੀ ਸੱਟ ਕਾਰਨ ਕ੍ਰਿਕਟ ਤੋਂ ਦੂਰ ਰਹਿਣਾ ਪਿਆ ਸੀ। ਇਸ ਕਾਰਨ ਉਨ੍ਹਾਂ ਨੂੰ ਇਸ ਸਾਲ 2024 ਵਿੱਚ ਸਰਜਰੀ ਕਰਵਾਉਣੀ ਪਈ। ਉਹ ਕਈ ਮਹੀਨਿਆਂ ਤੋਂ ਕ੍ਰਿਕਟ ਤੋਂ ਦੂਰ ਰਹੇ।