ਲਾਹੌਰ, ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ‘ਚ ਖੇਡੇ ਮੈਚ ਦੌਰਾਨ ਕਾਮਰਾਨ ਨੇ ਅਰਸ਼ਦੀਪ ਦੇ ਸਿੱਖ ਧਰਮ ਦਾ ਮਜ਼ਾਕ ਉਡਾਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ’ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਹਰਭਜਨ ਨੂੰ ਟੈਗ ਕਰਦੇ ਹੋਏ ਕਾਮਰਾਨ ਨੇ ਐਕਸ ‘ਤੇ ਲਿਖਿਆ, ‘ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ ’ਤੇ ਬਹੁਤ ਅਫਸੋਸ ਹੈ ਅਤੇ ਮੈਂ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਗਲਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਦਾ ਇਰਾਦਾ ਨਹੀਂ ਸੀ। ਮੈਨੂੰ ਸੱਚਮੁੱਚ ਅਫ਼ਸੋਸ ਹੈ।’
Related Posts
ਟੇਬਲ ਟੈਨਿਸ: ਮਨਿਕਾ ਤੇ ਸ੍ਰੀਜਾ ਅਗਲੇ ਦੌਰ ਵਿੱਚ ਪੁੱਜੀਆਂ
ਪੈਰਿਸ- ਭਾਰਤ ਦਾ ਸਟਾਰ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲਜ਼ ਮੁਕਾਬਲੇ ’ਚੋਂ ਬਾਹਰ…
ਵਿਨੇਸ਼ ਫੋਗਾਟ ਪੈਰਿਸ ‘ਚ ਅਜੇ ਵੀ ਜਿੱਤ ਸਕਦੀ ਹੈ ਚਾਂਦੀ ਦਾ ਤਗਮਾ, ਆਰਬਿਟਰੇਸ਼ਨ ਕੋਰਟ ਨੇ ਸਵੀਕਾਰ ਕੀਤੀ ਅਪੀਲ
ਨਵੀਂ ਦਿੱਲੀ : ਭਾਰਤ ਨੂੰ ਹੈਰਾਨ ਕਰਨ ਵਾਲੀ ਖ਼ਬਰ ਮਿਲੀ ਜਦੋਂ ਪਹਿਲਵਾਨ ਵਿਨੇਸ਼ ਫੋਗਾਟ ਨੇ ਐਲਾਨ ਕੀਤਾ ਕਿ ਉਹ ਸੰਨਿਆਸ…
ਪੈਰਿਸ ਓਲੰਪਿਕ ਦੀ ਸ਼ੁਰੂਆਤ ਅੱਜ, ਤਮਗਿਆਂ ਦੀ ਗਿਣਤੀ ਦੋਹਰੇ ਅੰਕ ਤੱਕ ਲਿਜਾਣ ਦੀ ਕੋਸ਼ਿਸ਼ ਕਰਨਗੇ ਭਾਰਤੀ ਐਥਲੀਟਸ
ਪੈਰਿਸ– ਮੰਚ ਸਜ ਚੁੱਕਾ ਹੈ ਅਤੇ ਪੂਰੀ ਦੁਨੀਆ ਦੇ ਖਿਡਾਰੀਆਂ ਵਾਂਗ ਭਾਰਤ ਦੇ 117 ਖਿਡਾਰੀ ਵੀ ਅੱਜ ਭਾਵ ਸ਼ੁੱਕਰਵਾਰ ਤੋਂ…