ਉੱਤਰੀ ਪੱਛਮੀ ਖੇਤਰ ਇਨਕਮ ਟੈਕਸ ਵਿਭਾਗ ਦੇ ਚੀਫ ਕਮਿਸ਼ਨਰ ਵੱਲੋਂ ਪਵਿੱਤਰ ਕਾਲੀ ਵੇਈਂ ਦਾ ਦੌਰਾ
553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਗਿਆ ਮਾਈਕਰੋ ਫੋਰੈਸਟ


ਬੋਟ ਰਾਹੀ ਸੰਤ ਸੀਚੇਵਾਲ ਨੇ ਕਰਵਾਏ ਵੇਈਂ ਦੇ ਦਰਸ਼ਨ
ਪਵਿੱਤਰ ਕਾਲੀ ਵੇਈਂ ਕਿਨਾਰੇ ਆ ਕੇ ਇਕ ਵੱਖਰਾ ਸਕੂਨ ਮਿਿਲਆ:- ਪ੍ਰਨੀਤ ਸਚਦੇਵ

ਸੁਲਤਾਨਪੁਰ ਲੋਧੀ –
ਉੱਤਰੀ ਪੱਛਮੀ ਖੇਤਰ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਆਈ.ਆਰ.ਐਸ ਸ੍ਰੀ ਪਰਨੀਤ ਸਚਦੇਵ ਵੱਲੋਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਦਾ ਦੌਰਾ ਕੀਤਾ ਗਿਆ। ਜਿੱਥੇ ਉਹਨਾਂ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਤ ਕੀਤੀ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਿੰਸੀਪਲ ਚੀਫ ਕਮਿਸ਼ਨਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਚਲਾਏ ਗਏ ਸਵੱਛਤਾ ਮੁਹਿੰੰਮ ਤਹਿਤ ‘ਆਯਕਾਰ ਅਰਣਯ ਮਾਇਕਰੋਫੋਰੈਸਟ’ ਵਿਚ ਪੌਦੇ ਲਗਾਏ ਗਏ। ਇਸ ਉਪਰੰਤ ਉਹਨਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਕਿਨਾਰੇ ਆ ਕੇ ਇਕ ਵੱਖਰਾ ਸਕੂਨ ਮਿਿਲਆ ਹੈ। ਉਹਨਾਂ ਕਿਹਾ ਕਿ ਵਾਤਾਵਰਣ ਸੰਭਾਲ ਵਿਚ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਡੀ ਭੂਮਿਕਾ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਲਗਾਏ ਗਏ ਪੌਦੇ ਵਾਤਾਵਰਣ ਲਈ ਇੱਕ ਬਹੁਤ ਵੱਡਾ ਵਰਦਾਨ ਸਾਬਤ ਹੋਣਗੇ।


ਇਸ ਮੌਕੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ੍ਰੀ ਪ੍ਰਨੀਤ ਸਚਦੇਵ ਤੇ ਪ੍ਰੋ: ਡਾ: ਤਨਵੀਰ ਸਚਦੇਵ ਐਸ.ਸੀ.ਡੀ. ਸਰਕਾਰੀ ਕਾਲਜ ਨੂੰ ਪਵਿੱਤਰ ਕਾਲੀ ਵੇਈਂ ਦੇ ਦਰਸ਼ਨ ਕਰਵਾਏ। ਪਾਣੀ ਦਾ ਟੀ.ਡੀ.ਐਸ ਚੈਕ ਕਰਵਾਉਂਦਿਆ ਸੰਤ ਸੀਚੇਵਾਲ ਨੇ ਦੱਸਿਆ ਵੇਈਂ ਦੀ ਕਾਰਸੇਵਾ ਦੌਰਾਨ ਜੇਕਰ ਵੱਡੀਆਂ ਸਮੱਸਿਆ ਆਈ ਸੀ ਤਾਂ ਉਹ ਇਸ ਵਿਚ ਸਿੱਧੇ ਤੌਰ ਤੇ ਪਾਏ ਜਾ ਰਹੇ ਗੰਦੇ ਪਾਣੀ ਸੀ ਜਿਸਦਾ ਬਦਲ ਸੀਚੇਵਾਲ ਮਾਡਲ ਲੱਭਿਆ ਗਿਆ। ਜਿਸ ਨਾਲ ਪਿੰਡਾਂ ਦਾ ਪਾਣੀ ਸੋਧ ਕੇ ਖੇਤੀ ਨੂੰ ਲਗਾਇਆ ਜਾਣ ਲੱਗ ਪਿਆ। ਗੰਦੇ ਪਾਣੀ ਬੰਦ ਹੋਣ ਨਾਲ ਕੁਦਰਤੀ ਵਹਾਅ ਨਾਲ ਇਸਦਾ ਪਾਣੀ ਹੁਣ ਆਮ ਮੋਟਰਾਂ ਦੇ ਪੀ ਰਹੇ ਪਾਣੀ ਨਾਲੋਂ ਕਿਤੇ ਜ਼ਿਆਦਾ ਸਾਫ਼ ਹੈ। ਉਹਨਾਂ ਦੱਸਿਆ ਕਿ ਜੇਕਰ ਦੇਸ਼ ਦੀਆਂ ਨਦੀਆਂ ਅਤੇ ਦਰਿਆਵਾਂ ਵਿਚ ਗੰਦਾ ਪਾਣੀ ਪੈਣਾ ਬੰਦ ਕਰ ਦਿੱਤਾ ਜਾਵੇ ਤਾਂ ਸਾਨੂੰ ਨਦੀਆਂ ਅਤੇ ਦਰਿਆਵਾਂ ਨੂੰ ਸਾਫ਼ ਸੁਥਰਾ ਕਰਨ ਦੀ ਜ਼ਰੂਰਤ ਨਹੀ ਕਿਉਂਕਿ ਕੁਦਰਤ ਆਪਣੇ ਆਪ ਨੂੰ ਸਾਫ ਕਰਨ ਦੇ ਸਮਰੱਥ ਹੈ, ਜਿਸਦੀ ਮਿਸਾਲ ਪਵਿੱਤਰ ਕਾਲੀ ਵੇਂਈ ਹੈ।


ਇਸ ਮੌਕੇ ਸ੍ਰੀ ਪ੍ਰਨੀਤ ਸਚਦੇਵਾ ਨਾਲ ਆਏ ਸਾਬਕਾ ਐਡੀਸ਼ਨ ਐਡਵੋਕੇਟ ਜਨਰਲ ਪੰਜਾਬ ਹਰਪ੍ਰੀਤ ਸੰਧੂ ਵੱਲੋਂ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਵੀ ਰਲੀਜ਼ ਕੀਤੀ ਗਈ। ਉਪਰੰਤ ਸੰਤ ਸੀਚੇਵਾਲ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਇਨਕਮ ਟੈਕਸ ਵਿਭਾਗ ਦੇ ਅੰਕਿਤ ਜੈਨ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸੁਖਜੀਤ ਸਿੰਘ ਸੋਨੀ, ਸਰਪੰਚ ਤੀਰਥ ਸਿੰਘ, ਇੰਗਲੈਂਡ ਤੋਂ ਹਰਜਿੰਦਰ ਹੇਅਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *