ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ, ਜੋ ਭਲਕੇ ਸੂਰਜਕੁੰਡ, ਫਰੀਦਾਬਾਦ ਵਿੱਚ ਲੱਗਣ ਵਾਲੇ ਚਿੰਤਨ ਕੈਂਪ ਵਿੱਚ ਹਿੱਸਾ ਲੈਣਗੇ।
ਇਹ ਚਿੰਤਨ ਕੈਂਪ 2 ਦਿਨ ਦਾ ਹੋਵੇਗਾ, ਜਿਸ ਵਿੱਚ ਸਾਰੇ ਰਾਜਾਂ ਦੇ ਗ੍ਰਹਿ ਮੰਤਰੀ, ਰਾਜਾਂ ਦੇ ਗ੍ਰਹਿ ਸਕੱਤਰ ਤੇ ਪੁਲਸ ਡਾਇਰੈਕਟਰ ਜਨਰਲ ਸ਼ਾਮਲ ਹੋਣਗੇ। ਇਸ 2 ਰੋਜ਼ਾ ਵਿਚਾਰ-ਮੰਥਨ ਕੈਂਪ ਵਿੱਚ ਅੰਦਰੂਨੀ ਸੁਰੱਖਿਆ ਦੇ ਮੁੱਦਿਆਂ ਅਤੇ ਸਮੱਸਿਆਵਾਂ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ।