ਚੰਡੀਗੜ੍ਹ, 9 ਜੁਲਾਈ ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਵਿਚ ਖਾਸਾ ਹੰਗਾਮਾ ਹੋਇਆ। ਕੌਂਸਲਰ ਮਨੱਵਰ ਨੇ ਅਨਿਲ ਮਸੀਹ ਦੀ ਮਾਨਸਿਕ ਸਥਿਤੀ ਬਾਰੇ ਗੱਲ ਕੀਤੀ ਤਾਂ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਬੈਠਕ ਵਿਚ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਕੌਂਸਲਰ ਮੁਆਫੀ ਨਹੀਂ ਮੰਗਦਾ ਉਹ ਹਾਊਸ ਦੀ ਕਾਰਵਾਈ ਚੱਲਣ ਨਹੀਂ ਦੇਣਗੇ।
ਅਨਿਲ ਮਸੀਹ ਦੀ ਮਾਨਸਿਕ ਸਥਿਤੀ ’ਤੇ ਸਵਾਲ ਚੁੱਕਣ ‘ਤੇ ਹੰਗਾਮਾ; ਭਾਜਪਾ ਕੌਂਸਲਰਾਂ ਵਲੋਂ ਧਰਨਾ
