ਚੰਡੀਗੜ੍ਹ,19 ਜੁਲਾਈ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਦੇ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਪਹਿਲਾ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਇਕ ਮੈਂਬਰ ਨੂੰ ਨਾਲ ਲੈ ਕੇ ਉਹ ਚੱਲਣਗੇ । ਜਿੱਤੇਗਾ ਪੰਜਾਬ ਮਿਸ਼ਨ ਨੂੰ ਪੂਰਾ ਕਰਨਗੇ । ਇਸ ਦੇ ਨਾਲ ਹੀ ਕਿਹਾ ਕਿ ਹਾਈਕਮਾਨ ਦੇ 18 ਨੁਕਤੇ ਏਜੰਡੇ ਨੂੰ ਵੀ ਪੂਰਾ ਕਰਾਂਗੇ । ਇਸ ਨਾਲ ਹੀ ਲਿਿਖਆ ਕਿ ਮੇਰੇ ਸਫ਼ਰ ਦੀ ਅਜੇ ਸ਼ੁਰੂਆਤ ਹੈ । ਇਸ ਨਾਲ ਹੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵੀ ਧੰਨਵਾਦ ਕੀਤਾ ਗਿਆ ।
ਕਾਂਗਰਸ ਦੇ ਹਰੇਕ ਮੈਂਬਰ ਨੂੰ ਨਾਲ ਲੈ ਕੇ ਕਰਾਂਗਾ ਕੰਮ : ਸਿੱਧੂ
