ਲੁਧਿਆਣਾ, 12 ਅਗਸਤ (ਦਲਜੀਤ ਸਿੰਘ)- ਲੁਧਿਆਣਾ ‘ਚ ਸੀਮਾ ਚੌਂਕ ਨੇੜੇ ਆਰ. ਕੇ. ਰੋਡ ‘ਤੇ ਸਥਿਤ ਇਕ 3 ਮੰਜ਼ਿਲਾ ਇਮਾਰਤ ਵੀਰਵਾਰ ਨੂੰ ਡਿਗ ਗਈ। ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਪੁਲਸ ਵੀ ਪਹੁੰਚ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਇਮਾਰਤ ‘ਚ ਕੁੱਝ ਸਮਾਂ ਪਹਿਲਾਂ ਅੱਗ ਲੱਗੀ ਸੀ ਪਰ ਮਾਲਕ ਵੱਲੋਂ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ ਗਈ।
ਪਿਛਲੇ ਦਿਨੀਂ ਭਾਰੀ ਬਾਰਸ਼ ਦੌਰਾਨ ਨਗਰ ਨਿਗਮ ਵੱਲੋਂ ਇਮਾਰਤ ਨੂੰ ਸੀਲ ਕਰ ਦਿੱਤਾ ਸੀ। ਅੱਜ ਸਵੇਰੇ ਇਮਾਰਤ ਦਾ ਉੱਪਰੀ ਹਿੱਸਾ ਡਿੱਗ ਗਿਆ ਅਤੇ ਇਮਾਰਤ ਅਤੇ ਲੇਬਰ ਕੁਆਰਟਰਾਂ ‘ਚ ਮੌਜੂਦ ਕਈ ਲੋਕ ਮਲਬੇ ਹੇਠਾਂ ਆ ਗਏ। ਇਸ ਮੌਕੇ ਮੌਜੂਦ ਲੋਕਾਂ ਨੇ ਇਮਾਰਤ ਦੇ ਮਾਲਕ ਵੱਲੋਂ ਸੀਲ ਤੋੜ ਦਾ ਦੋਸ਼ ਲਾਇਆ ਗਿਆ ਹੈ, ਜਦੋਂ ਕਿ ਮਾਲਕ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਦੀ ਇਮਾਰਤ ‘ਚ ਕੋਈ ਮੌਜੂਦ ਨਹੀਂ ਸੀ।