ਚੰਡੀਗੜ੍ਹ, 19 ਜੁਲਾਈ (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵਿਚ ਅੱਜ ਸਾਰਾ ਦਿਨ ਜ਼ੋਰਦਾਰ ਸਰਗਰਮੀਆਂ ਦਾ ਦਿਨ ਰਿਹਾ। ਨਵਜੋਤ ਸਿੱਧੂ ਦਾ ਰੱਥ ਰੋਕਣ ਲਈ ਯਤਨ ਜਾਰੀ ਹਨ ਪਰ ਜਾਪਦਾ ਹੈ ਕਿ ਰੱਥ ਰੋਕਣ ਵਾਲੇ ਲੇਟ ਹੋ ਚੁੱਕੇ ਹਨ।ਇਸ ਕੜੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹਨ।ਇਹ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਲਕੇ ਇਕ ਅਹਿਮ ਮੀਟਿੰਗ ਸੱਦੀ ਹੈ।
ਮੀਟਿੰਗ ਵਿੱਚ ਮਤਾ ਪਾਸ ਕਰਕੇ ਕਿਹਾ ਜਾਵੇਗਾ ਕਿ ਕਾਂਗਰਸ ਹਾਈਕਮਾਂਡ ਜੋ ਵੀ ਫੈਸਲਾ ਕਰੇਗੀ,ਉਹ ਮਨਜ਼ੂਰ ਹੋਵੇਗਾ।ਇਸ ਲਈ ਬਾਗ਼ੀ ਸੁਰਾਂ ਵਾਲਿਆਂ ਦੀ ਬਹੁਤੀ ਗੱਲ ਸੁਣੀ ਜਾਣ ਦੇ ਆਸਾਰ ਮੱਧਮ ਹਨ।