ਬੇਂਗਲੁਰੂ– ਬੇਂਗਲੁਰੂ ’ਚ ਮੋਹਲੇਧਾਰ ਮੀਂਹ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸੜਕਾਂ ’ਤੇ ਪਾਣੀ-ਪਾਣੀ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 3 ਸਤੰਬਰ ਤੱਕ ਬੇਂਗਲੁਰੂ ’ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਸਕੂਲ ਅਤੇ ਕਾਲਜ ਬੰਦ ਰਹੇ। ਮੀਂਹ ਕਾਰਨ ਕਈ ਦਰੱਖ਼ਤ ਡਿੱਗ ਗਏ ਅਤੇ ਬੇਂਗਲੁਰੂ-ਮੈਸੂਰ ਹਾਈਵੇਅ ’ਚ ਪਾਣੀ ਭਰ ਗਿਆ।
ਪਾਣੀ ਜਮਾਂ ਹੋਣ ਕਾਰਨ ਬੇਂਗਲੁਰੂ ਵੇਨਿਸ ਬਣ ਗਿਆ। ਬੇਂਗਲੁਰੂ ’ਚ ਮੋਹਲੇਧਾਰ ਮੀਂਹ ਦੇ 15 ਤੋਂ ਵੱਧ ਸਮੇਂ ਬਾਅਦ ਸ਼ਹਿਰ ਦੇ ਆਈਟੀ ਕਾਰੀਡੋਰ ਅਤੇ ਆਊਟਰ ਰਿੰਗ ਰੋਡ ’ਤੇ ਅਫੜਾ-ਦਫੜੀ ਦਾ ਮਾਹੌਲ ਹੈ। ਪਾਣੀ ਭਰ ਜਾਣ ਕਾਰਨ ਆਵਾਜਾਈ ਜਾਮ ਹੋ ਗਈ ਹੈ। ਮੌਸਮ ਵਿਭਾਗ ਨੇ ਬੇਂਗਲੁਰੂ ਦੇ ਕਈ ਇਲਾਕਿਆਂ ’ਚ ਯੈਲੋ ਅਲਰਟ ਜਾਰੀ ਕੀਤਾ ਹੈ। ਓਧਰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰ ਕੀਤਾ।