ਨਵੀਂ ਦਿੱਲੀ, 31 ਅਗਸਤ – ਦਿੱਲੀ ਦੇ ਭਾਜਪਾ ਸੰਸਦ ਮੈਂਬਰਾਂ ਨੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਪੱਤਰ ਲਿਖ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ‘ਆਪ’ ਨੇਤਾਵਾਂ ਵਲੋਂ “ਆਪ ਵਿਧਾਇਕਾਂ ਨੂੰ ਭਾਜਪਾ ਦੁਆਰਾ ਖਰੀਦਣ ਦੀਆਂ ਕੋਸ਼ਿਸ਼ਾਂ” ਦੇ ਲਗਾਏ ਗਏ ਦੋਸ਼ਾਂ ਦੀ ਜਾਂਚ ਦੀ ਅਪੀਲ ਕੀਤੀ ਹੈ।
ਕੇਜਰੀਵਾਲ ਤੇ ਹੋਰਨਾਂ ‘ਆਪ’ ਨੇਤਾਵਾਂ ਵਲੋਂ ਭਾਜਪਾ ਉੱਪਰ ਲਾਏ ਦੋਸ਼ਾਂ ਦੀ ਭਾਜਪਾ ਸੰਸਦ ਮੈਂਬਰਾਂ ਨੇ ਕੀਤੀ ਜਾਂਚ ਦੀ ਅਪੀਲ
