ਜਲੰਧਰ: ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਦੇ ਵੱਲੋਂ ਆਪਣੇ ਟਰੈਕਟਰ ਸ਼ਿੰਗਾਰ ਕੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿ ਕਿਸਾਨਾਂ ਦੇ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਹੀ ਮਤਰੇਆਂ ਵਾਲਾ ਵਿਹਾਰ ਕਰ ਰਹੀਆਂ ਨੇ ਨੇ ਆਜ਼ਾਦੀ ਨੂੰ ਤਾਂ 78 ਸਾਲ ਹੋ ਗਏ ਨੇ ਪਰ ਉਹ ਹਾਲੇ ਵੀ ਆਜ਼ਾਦ ਨਹੀਂ ਹਨ। ਕਿਸਾਨ ਆਗੂਆਂ ਦੇ ਵੱਲੋਂ ਕਾਲੇ ਕਾਨੂੰਨ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਅਤੇ ਰੋਸ ਮੁਜ਼ਾਰਾ ਕੀਤਾ ਜਾਵੇਗਾ। ਕਿਸਾਨਾਂ ਦੇ ਵੱਲੋਂ ਵੱਖ-ਵੱਖ ਮੰਗਾ ਨੂੰ ਲੈ ਕੇ ਟਰੈਕਟਰ ਰੋਸ ਮਾਰਚ ਕੀਤਾ ਜਾਵੇਗਾ ਤੇ ਐਮਐਸਪੀ ਕਾਨੂੰਨੀ ਗਰੰਟੀ ਦੀ ਮੰਗ ਵੀ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਅੱਜ 300 ਟਰੈਕਟਰ ਲੈ ਕੇ ਜਲੰਧਰ ਕਿਸ਼ਨਗੜ੍ਹ ਤੋਂ ਦੁਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਵੱਲੋਂ ਭੋਗਪੁਰ ਵੱਲ ਕੂਚ ਕੀਤੀ ਜਾਵੇਗੀ ਅਤੇ ਡੀਸੀ ਦਫਤਰ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ।
Related Posts
ਜੰਮੂ ਕਸ਼ਮੀਰ ਦੇ ਡੋਡਾ ‘ਚ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ਤੋਂ ਹਥਿਆਰ…
ਗਰਮਾਈ ਜਲੰਧਰ ‘ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ
ਜਲੰਧਰ – ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ 10 ਮਈ ਨੂੰ ਜ਼ਿਮਨੀ ਚੋਣ ਹੋ ਰਹੀ ਹੈ। ਕਾਂਗਰਸ ਵੱਲੋਂ ਸਵ.…
IND vs NZ: ਸ਼ਰਮਨਾਕ ਹਾਰ ਤੋਂ ਬਾਅਦ ਗੌਤਮ ਗੰਭੀਰ ਦੇ ਬਚਾਅ ‘ਚ ਉੱਤਰੇ ਰੋਹਿਤ ਸ਼ਰਮਾ, ਖਿਡਾਰੀਆਂ ਨੂੰ ਦਿੱਤਾ ਦੋਸ਼
ਨਵੀਂ ਦਿੱਲੀ : ਨਿਊਜ਼ੀਲੈਡ ਦੇ ਹੱਥੋਂ ਮਿਲੀ 3-0 ਦੀ ਹਾਰ ਤੋਂ ਬਾਅਦ ਟੀਮ ਇੰਡੀਆ ਦਾ ਕੋਚਿੰਗ ਸਟਾਫ ਨਿਸ਼ਾਨੇ ‘ਤੇ ਹੈ।…