ਗਾਜ਼ੀਆਬਾਦ- ਸੀ. ਬੀ. ਆਈ. ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ। ਸੀ. ਬੀ. ਆਈ. ਦੇ ਉੱਥੇ ਪਹੁੰਚਣ ’ਤੇ ਬੈਂਕ ਦੇ ਬਾਹਰ ਅਫੜਾ-ਦਫੜੀ ਮਚ ਗਈ, ਮੀਡੀਆ ਕਰਮੀਆਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੇ ਕਰੀਬ 5 ਅਧਿਕਾਰੀਆਂ ਦੀ ਇਕ ਟੀਮ ਰਾਸ਼ਟਰੀ ਰਾਜਧਾਨੀ ਦੇ ਬਾਹਰੀ ਇਲਾਕੇ ਗਾਜ਼ੀਆਬਾਦ ਦੇ ਸੈਕਟਰ-4 ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਲਾਕਰ ਦੀ ਤਲਾਸ਼ੀ ਲੈਣ ਪਹੁੰਚੀ।
ਸਿਸੋਦੀਆ ਵੀ ਆਪਣੀ ਪਤਨੀ ਨਾਲ ਬੈਂਕ ’ਚ ਮੌਜੂਦ ਸਨ। ਸਿਸੋਦੀਆ ਨੇ ਕਿਹਾ ਕਿ ਲਾਕਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ “ਕਲੀਨ ਚਿੱਟ” ਦੇ ਦਿੱਤੀ ਹੈ।