ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਸੋਲਾਂਗ ਨਾਲੇ ਵਿਚ ਸੋਮਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ‘ਚ 2 ਲੋਕਾਂ ਦੇ ਲਾਪਤਾ ਹੋਣ ਤੋਂ ਬਾਅਦ ਮੰਗਲਵਾਰ ਨੂੰ ਬਚਾਅ ਕਾਰਜ ਸ਼ੁਰੂ ਹੋਇਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਪੁਲਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਤਾਇਨਾਤ ਹਨ। ਅਧਿਕਾਰੀਆਂ ਮੁਤਾਬਕ ਫਿਲਹਾਲ ਪਾਣੀ ਦਾ ਪੱਧਰ ਘੱਟ ਗਿਆ ਹੈ।
ਸੋਮਵਾਰ ਨੂੰ ਮਨਾਲੀ ਦੇ ਸੋਲਾਂਗ ‘ਚ ਨਾਲੇ ‘ਤੇ ਬਣੇ ਅਸਥਾਈ ਪੁਲ ਨੂੰ ਪਾਰ ਕਰਦੇ ਸਮੇਂ 2 ਲੋਕ ਡੁੱਬ ਗਏ। ਡਿਪਟੀ ਕਮਿਸ਼ਨਰ, ਆਸ਼ੂਤੋਸ਼ ਗਰਗ ਨੇ ਪਹਿਲੇ ਕਿਹਾ ਸੀ,”ਮਨਾਲੀ ਦੇ ਸੋਲੰਗ ਇਲਾਕੇ ‘ਚ ਪਾਣੀ ਦੇ ਪ੍ਰਵਾਹ ਨਾਲ ਇਕ ਅਸਥਾਈ ਪੁਲ ਦੇ ਵਹਿ ਜਾਣ ਦੀ ਸੂਚਨਾ ਹੈ। ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕੁਝ ਲੋਕ ਪੁਲ ਪਾਰ ਕਰ ਰਹੇ ਸਨ।’