ਅਜਨਾਲਾ, 2 ਜੁਲਾਈ- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸਿੱਖ ਆਗੂਆਂ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਰਿਪੋਰਟ ਸੌਂਪ ਦਿੱਤੀ ਹੈ। ਇਸ ਸੰਬੰਧੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਵਿਦਿਆਲਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਅਜਨਾਲਾ ਦੇ ਮੁੱਖ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ, ਜਿਸ ਦੌਰਾਨ ਉਨ੍ਹਾਂ ਵਲੋਂ (ਮੁੱਖ ਮੰਤਰੀ ਭਗਵੰਤ ਮਾਨ) ਬਰਗਾੜੀ ਬੇਅਦਬੀ ਕਾਂਡ ਦੀ ਜਾਂਚ ਰਿਪੋਰਟ ਉਨ੍ਹਾਂ ਨੂੰ ਦੇ ਦਿੱਤੀ ਹੈ ਅਤੇ ਮੁਲਾਕਾਤ ਦੌਰਾਨ ਇਹ ਵੀ ਦੱਸਿਆ ਹੈ ਕਿ ਜਾਂਚ ਦੌਰਾਨ ਇਸ ਮਾਮਲੇ ‘ਚ ਗੁਰਮੀਤ ਰਾਮ ਰਹੀਮ ਸਮੇਤ ਜੋ ਵੀ ਲੋਕ ਦੋਸ਼ੀ ਪਾਏ ਗਏ ਸਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਲਿਆਣ ਪਿੰਡ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਦੇ ਮਾਮਲੇ ‘ਚ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ 90 ਦਿਨਾਂ ਦਾ ਟਾਈਮ ਮੰਗਿਆ ਗਿਆ ਹੈ।
Related Posts
ਸਕੂਲਾਂ ‘ਚ ਭਲਕੇ ਤੋਂ ਸ਼ੁਰੂ ਹੋਣਗੀਆਂ ਦੀਵਾਲੀ ਦੀਆਂ ਛੁੱਟੀਆਂ
ਨੈਸ਼ਨਲ ਡੈਸਕ : ਦੀਵਾਲੀ ਦੀਆਂ ਛੁੱਟੀਆਂ ਦਾ ਸਮਾਂ ਨੇੜੇ ਆ ਗਿਆ ਹੈ ਕਿਉਂਕਿ ਸਕੂਲਾਂ ਅਤੇ ਕਾਲਜਾਂ ‘ਚ ਭਲਕੇ 27 ਅਕਤੂਬਰ…
ਦਿੱਲੀ ਦੇ ਜਾਮਾ ਮਸਜਿਦ ‘ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ ‘ਤੇ ਲਗਾਈ ਗਈ ਰੋਕ
ਨਵੀਂ ਦਿੱਲੀ, 24 ਨਵੰਬਰ- ਦਿੱਲੀ ਦੇ ਜਾਮਾ ਮਸਜਿਦ ‘ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ ‘ਤੇ ਰੋਕ…
ਆਂਧਰਾ ਪ੍ਰਦੇਸ਼ : ਰੇਲਗੱਡੀ ਦੀ ਲਪੇਟ ਵਿਚ ਆ ਕੇ 5 ਲੋਕਾਂ ਦੀ ਮੌਤ
ਸ੍ਰੀਕਾਕੁਲਮ, 12 ਅਪ੍ਰੈਲ (ਬਿਊਰੋ)- ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਜੀ ਸਿਗਾਦਮ ਜ਼ੋਨ ਦੇ ਬਟੂਵਾ ਵਿਚ ਸੋਮਵਾਰ ਰਾਤ ਨੂੰ ਘੱਟੋ-ਘੱਟ…
