ਚੰਡੀਗੜ੍ਹ, 10 ਜੁਲਾਈ (ਦਲਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਸੁਪਰੀਮ ਕੋਰਟ ਦੇ ਵਿਚ ਪਾਈ ਗਈ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਪੀ. ਆਈ. ਐੱਲ. ਦੇ ‘ਤੇ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਨੇ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਇਹ ਪੰਜਾਬ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਙ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਪਹਿਲਾਂ ਹੀ ਪੰਜਾਬ ‘ਤੇ ਬਿਜਲੀ ਦਾ ਸੰਕਟ ਹੈ ਅਤੇ ਇਹ ਇਕ ਗੰਦੀ ਰਾਜਨੀਤੀ ਹੈ ਙ
ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਨਾਲ ਕੀਤਾ ਵਿਸ਼ਵਾਸ ਘਾਤ : ਡਾ. ਦਲਜੀਤ ਸਿੰਘ ਚੀਮਾ
