ਮਸ਼ਹੂਰ ਗਾਇਕ ਨੂੰ ਮੋਹਾਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਿਮ ‘ਚ ਟਰੇਨਰ ਦੀ ਕਨਪਟੀ ‘ਤੇ ਰੱਖੀ ਪਿਸਤੌਲ ਤੇ…

ਐਸ.ਏ.ਐਸ ਨਗਰ – ਸੋਹਾਣਾ ਥਾਣਾ ਪੁਲਿਸ ਨੇ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਖ਼ਿਲਾਫ਼ ਆਰਮਜ਼ ਐਕਟ ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗਾਇਕ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਜਿਮ ਵਿੱਚ ਕਸਰਤ ਕਰਦੇ ਹੋਏ ਇਕ ਟਰੇਨਰ ਨਾਲ ਝਗੜੇ ਤੋਂ ਬਾਅਦ ਉਸ ‘ਤੇ ਪਿਸਤੌਲ ਤਾਨ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬਲ ਨੇ ਦੱਸਿਆ ਕਿ ਗਾਇਕ ਨੂੰ ਹਥਿਆਰ ਲਹਿਰਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਸ਼ੁਦਾ ਸਤਵੰਤ ਸਿੰਘ ਨੂੰ ਬੁੱਧਵਾਰ ਯਾਨੀਕਿ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਡੀਐਸਪੀ ਅਨੁਸਾਰ, ਘਟਨਾ ਦੌਰਾਨ ਗਾਇਕ ਜਿਮ ਵਿੱਚ ਕਸਰਤ ਕਰ ਰਿਹਾ ਸੀ ਜਦੋਂ ਉਸ ਦੀ ਇਕ ਟਰੇਨਰ ਨਾਲ ਕਹਾਸੁਨੀ ਹੋ ਗਈ। ਗੱਲ ਵਧਣ ‘ਤੇ ਟਰੇਨਰ ਨੇ ਉਸ ਨੂੰ ਬਾਹਰ ਆ ਕੇ ਗੱਲ ਕਰਨ ਦੀ ਚੁਣੌਤੀ ਦਿੱਤੀ ਪਰ ਸਤਵੰਤ ਨੇ ਅੰਦਰ ਹੀ ਪਿਸਤੌਲ ਕੱਢ ਕੇ ਟਰੇਨਰ ‘ਤੇ ਤਾਨ ਦਿੱਤੀ। ਪੁਲਿਸ ਨੂੰ ਮੌਕੇ ਤੋਂ ਮਿਲੀ ਸੀਸੀਟੀਵੀ ਫੁਟੇਜ ਵਿੱਚ ਇਹ ਸਾਫ਼ ਵੱਖਰਾ ਹੋਇਆ ਕਿ ਸਤਵੰਤ ਸਿੰਘ ਇਕ ਵਿਅਕਤੀ ‘ਤੇ ਪਿਸਤੌਲ ਤਾਣਿਆ ਹੋਇਆ ਹੈ ਅਤੇ ਜਿਮ ਮਾਲਕ ਦੋਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Leave a Reply

Your email address will not be published. Required fields are marked *