ਲੁਧਿਆਣਾ, 5 ਮਈ- ਮੁੱਖ ਮੰਤਰੀ ਭਗਵੰਤ ਮਾਨ ਦੀ ਲੁਧਿਆਣਾ ਫੇਰੀ ਦੇ ਮੱਦੇਨਜ਼ਰ ਪੁਲਿਸ ਵਲੋਂ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਥਾਂ – ਥਾਂ ‘ਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ |
ਮੁੱਖ ਮੰਤਰੀ ਜੱਸਾ ਸਿੰਘ ਰਾਮਗੜ੍ਹੀਆ ਜਨਮ ਦਿਨ ਦਿਹਾੜੇ ‘ਤੇ ਕੀਤੇ ਜਾ ਰਹੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪੀ.ਏ.ਯੂ. ਵਿਖੇ ਪਹੁੰਚ ਰਹੇ ਹਨ | ਪੁਲਿਸ ਵਲੋਂ ਪੀ.ਏ.ਯੂ. ਵਿਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਮੁੱਖ ਮੰਤਰੀ ਵਲੋਂ ਪੱਤਰਕਾਰ ਮਿਲਣੀ ਵੀ ਨਹੀਂ ਕੀਤੀ ਜਾਵੇਗੀ |