ਪੰਜਾਬ ‘ਚ ਬਣੇਗਾ ਈ.ਵੀ. ਪ੍ਰੋਡਕਸ਼ਨ ਸੈਂਟਰ, ਟਾਟਾ ਟੈਕਨਾਲੋਜੀਸ ਨੇ ਦਿੱਤਾ ਆਫ਼ਰ

mann/nawanpunjab.com

ਚੰਡੀਗੜ੍ਹ, 4 ਮਈ-ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇਕ ਵੱਡੀ ਪਹਿਲਕਦਮੀ ‘ਚ ਟਾਟਾ ਟੈਕਨਾਲੋਜੀਸ ਨੇ ਪੰਜਾਬ ‘ਚ ਆਪਣੀ ਇਲੈਕਟ੍ਰਿਕ ਵਹੀਕਲ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਟਾਟਾ ਟੈਕਨਾਲੋਜੀਸ ਦੇ ਇਕ ਵਫ਼ਦ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਟਾਟਾ ਟੈਕਨਾਲੋਜੀਸ ਦੇ ਗਲੋਬਲ ਸੀ.ਈ.ਓ. ਵਾਰੇਨ ਹੈਰਿਸ ਪ੍ਰਧਾਨ ਗਲੋਬਲ ਐਚ.ਆਰ, ਅਤੇ ਆਈ.ਟੀ. ਪਵਨ ਭਗੇਰੀਆ ਵਾਲੇ ਇਕ ਵਫ਼ਦ ਨੇ ਰਾਜ ‘ਚ ਮੌਜੂਦਾ 250 ਕਰੋੜ ਰੁਪਏ ਦੇ ਨਿਵੇਸ਼ ਅਤੇ ਭਵਿੱਖ ‘ਚ 1600 ਕਰੋੜ ਰੁਪਏ ਦੇ ਨਿਵੇਸ਼ ਨਾਲ ਇਸ ਯੂਨਿਟ ਨੂੰ ਸਥਾਪਤ ਕਰਨ ‘ਚ ਡੂੰਘੀ ਦਿਲਚਸਪੀ ਦਿਖਾਈ।

ਇਸ ਪਹਿਲਕਦਮੀ ਦਾ ਸੁਆਗਤ ਕਰਦਿਆਂ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਲਈ ਟਾਟਾ ਟੈਕਨਾਲੋਜੀਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਉਦਯੋਗਿਕ ਵਿਕਾਸ ‘ਚ ਤੇਜ਼ੀ ਲਿਆਉਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸੀ.ਐੱਮ. ਮਾਨ ਨੇ ਕਿਹਾ ਕਿ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਪ੍ਰਾਜੈਕਟਾਂ ਰਾਹੀਂ ਇਥੇ ਰੋਜ਼ਗਾਰ ਦੇ ਵਧੀਆ ਮੌਕੇ ਪੈਦਾ ਕਰਕੇ ਵਿਦੇਸ਼ਾਂ ‘ਚ ਜਾਣ ਵਾਲੇ ਪੰਜਾਬੀ ਨੌਜਵਾਨਾਂ ਦੇ ਰੁਝਾਨ ਨੂੰ ਵਾਪਸ ਲਿਆਵੇ।

Leave a Reply

Your email address will not be published. Required fields are marked *