ਲੁਧਿਆਣਾ – ਬੀਤੀ ਰਾਤ ਰੋਂਗ ਸਾਈਡ ਤੋਂ ਤੂੜੀ ਨਾਲ ਭਰੇ ਟਰਾਲੇ ਨੇ ਬੈਕ ਕਰਦੇ ਸਮੇਂ ਜੱਸੀਆਂ ਨੇੜੇ ਮੋੜ ‘ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਇੰਨੀ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਹੋਣ ਨਾਲ ਖੰਭੇ ਤੇ ਟਰਾਂਸਫਾਰਮਰ ਟੁੱਟ ਕੇ ਹੇਠਾਂ ਡਿੱਗ ਗਏ, ਜਿਸ ਨਾਲ ਸਾਰੇ ਇਲਾਕੇ ਦੀ ਬਿਜਲੀ ਠੱਪ ਹੋ ਗਈ।
ਮੌਕੇ ‘ਤੇ ਪਾਵਰਕਾਮ ਦੇ ਐੱਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਟਰਾਲਾ ਡਰਾਈਵਰ ਨੇ ਟਰਾਂਸਫਾਰਮਰ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ, ਜਿਸ ਕਾਰਨ ਨਾਲ ਲੱਗਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਡਰਾਈਵਰ ਨੂੰ ਪੁਲਸ ਹਵਾਲੇ ਕਰ ਦਿੱਤਾ। ਟਰਾਲੇ ਦੀ ਟੱਕਰ ਨਾਲ ਜੋ ਵੀ ਨੁਕਸਾਨ ਹੋਇਆ, ਉਸ ਦੀ ਭਰਪਾਈ ਟਰਾਲਾ ਮਾਲਕ ਤੋਂ ਕਰਵਾਈ ਜਾਵੇਗੀ।