ਨਿਊਯਾਰਕ ‘ਚ ਦਰਦਨਾਕ ਹਾਦਸਾ, ਬਹੁਮੰਜ਼ਲਾ ਇਮਾਰਤ ‘ਚ ਅੱਗ ਲੱਗਣ ਨਾਲ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

newyork/nawanpunjab.com

ਨਿਊਯਾਰਕ,10 ਜਨਵਰੀ- ਨਿਊਯਾਰਕ ‘ਚ ਇੱਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਨਾਲ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਅਧਿਕਾਰੀਆਂ ਦੇ ਮੁਤਾਬਕ ਜ਼ਖਮੀਆਂ ਨੂੰ ਨਜ਼ਦੀਕ ਦੇ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਉੱਥੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਹਾਸਲ ਜਾਣਕਾਰੀ ਮੁਤਾਬਕ ਹਾਲ ਹੀ ਦੇ ਦਿਨਾਂ ‘ਚ ਨਿਊਯਾਰਕ ਦੇ ਰਿਹਾਇਸ਼ੀ ਇਲਾਕਿਆਂ ‘ਚ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਇਹ ਆਪਣੇ ਆਪ ‘ਚ ਪਹਿਲੀ ਘਟਨਾ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ, ਅੱਗ ਲੱਗਣ ਨਾਲ ਬਹੁਮੰਜ਼ਲਾ ਇਮਾਰਤ ਦੀ ਖਿੜਕੀ ਤੋਂ ਲੋਕ ਮਦਦ ਲਈ ਚਿੱਲਾ ਰਹੇ ਸਨ ਪਰ ਅੱਗ ਇੰਨੀ ਭਿਆਨਕ ਸੀ ਕਿ ਉਹਨਾਂ ਚੋਂ ਕੁਝ ਲੋਕਾਂ ਤੱਕ ਸਮੇਂ ‘ਤੇ ਮਦਦ ਨਹੀਂ ਪਹੁੰਚ ਪਈ। ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪੋਰਟੇਬਲ ਇਲੈਕਟ੍ਰਿਕ ਹੀਟਰ ਦੇ ਕਾਰਨ ਇਮਾਰਤ ‘ਚ ਅੱਗ ਲੱਗਣ ਦੀ ਘਟਨਾ ਹੋਈ ਹੈ। ਉੱਥੇ ਹੀ ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਮੇਅਰ ਐਰਿਕ ਐਡਮਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ 19 ਲੋਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਤੇ 63 ਲੋਕ ਜ਼ਖਮੀ ਹੋਏ ਹਨ ਜਿਹਨਾਂ ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਤੇ ਨਿਊਯਾਰਕ ਦੇ ਇਤਿਹਾਸਕ ‘ਚ ਅੱਗ ਲੱਗਣ ਦੀਆਂ ਸਭ ਤੋਂ ਭਿਆਨਕ ਘਟਨਾਵਾਂ ਚੋਂ ਇੱਕ ਹੈ।

ਉਨ੍ਹਾਂ ਦੇ ਆਫਿਸ ਨੇ ਇਸ ਦੁਖਦ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਗਵਾ ਦਿੱਤਾ, ਉਹਨਾਂ ਲਈ ਪ੍ਰਾਰਥਨਾ ਕਰਨ ‘ਚ ਤੁਸੀਂ ਉਨ੍ਹਾਂ ਨਾਲ ਸ਼ਾਮਲ ਹੋਵੋ, ਵਿਸ਼ੇਸ਼ ਤੌਰ ‘ਤੇ ਉਨ੍ਹਾਂ 9 ਬੱਚਿਆਂ ਲਈ ਜਿਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਦਿੱਤਾ ਹੈ। ਗੌਰਤਲਬ ਹੈ ਕਿ ਦ ਬ੍ਰੋਂਕਸ ‘ਚ 19 ਮੰਜ਼ਲਾ ਇਮਾਰਤ ਦੀ ਦੂਜੀ ਤੇ ਤੀਜੀ ਮੰਜ਼ਲ ‘ਤੇ ਅਮਰੀਕੀ ਸਮੇਂ ਅਨੁਸਾਰ ਸਵੇਰੇ 11 ਵਜੇ ਅੱਗ ਲੱਗਣ ਦੀ ਘਟਨਾ ਹੋਈ ਸੀ। ਇਸ ‘ਤੇ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਫਾਇਰ ਬ੍ਰਿਗੇਡ ਵਿਭਾਗ ਨੇ ਇੱਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸੂਚਨਾ ਮਿਲਦੇ ਹੀ ਵਿਭਾਗ ਨੇ ਐਮਰਜੈਂਸੀ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਉੱਥੇ ਹੀ ਅੱਗ ਲੱਗਣ ‘ਤੇ ਵਿਭਾਗ ਨੇ ਆਪਣੇ 200 ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਰਾਹਤ ਤੇ ਬਚਾਅ ਕਾਰਜ ਲਗਾਇਆ ਹੈ।

Leave a Reply

Your email address will not be published. Required fields are marked *